ਕੈਲਗਰੀ ‘ਚ ਚੋਣਾਂ ਦੇ ਐਲਾਨ ਤੋਂ ਬਾਅਦ ਮੈਦਾਨ ਭਖਿਆ

0
1084

ਕੈਨੇਡਾ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਕੈਲਗਰੀ ਦੀਆਂ ਚੋਣਾਂ ਸਰਗਰਮੀਆਂ ਨੇ ਵੀ ਤੇਜ਼ੀ ਫੜ ਲਈ ਹੈ। ਪੰਜਾਬੀ ਭਾਈਚਾਰੇ ਦੀ ਕੈਨੇਡਾ ਦੀ ਸਿਆਸਤ ਵਿੱਚ ਵੱਡੀ ਚਿਲਚਸਪੀ ਕਾਰਨ ਸਾਰੇ ਪੰਜਾਬੀ ਉਮੀਦਵਾਰਾਂ ਦੇ ਦਫ਼ਤਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪਿੱਛਲੇ ਦਿਨੀਂ ਗੈਲਗਰੀ ਵਿੱਚ ਜਸਰਾਜ ਸਿੰਘ ਹੱਲਣ, ਨਿਰਮਲਾ ਨਾਇਡੂ, ਡਾ. ਜਗਦੀਸ਼ ਆਨੰਦ, ਜੈਗ ਸਹੋਤਾ ਤੇ ਗੁਰਿੰਦਰ ਸਿੰਘ ਗਿੱਲ ਨੇ ਆਪੋ ਆਪਣੇ ਚੋਣ ਦਫ਼ਤਰਾਂ ਦਾ ਉਦਘਾਟਨ ਕਰ ਦਿੱਤਾ। ਕੈਲਗਰੀ ਦੀ ਸਕਾਈਵਿਊ ਸੀਟ ‘ਤੇ ਸਾਰੇ ਪੰਜਾਬੀ ਭਾਈਚਾਰੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਜਿੱਥੇ ਪੰਜਾਬੀ ਵੋਟਰਾਂ ਦੀ ਬਹ-ਗਿਣਤੀ ਹੈ। ਇਸ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਜੈਗ ਸਹੋਤਾ, ਲਿਬਰਲ ਪਾਰਟੀ ਵੱਲੋਂ ਨਿਰਮਲਾ ਨਾਇਡੂ, ਐੱਨਡੀਪੀ ਵੱਲੋਂ ਗੁਰਿੰਦਰ ਸਿੰਘ ਗਿੱਲ ਤੇ ਪੀਪਲ ਪਾਰਟੀ ਆਫ਼ ਕੈਨੇਡਾ ਵੱਲੋਂ ਹੈਰੀ ਢਿੱਲੋਂ ਮੈਦਾਨ ਵਿੱਚ ਹਨ। ਸਾਰੇ ਉਮੀਦਵਾਰ ਨੁੱਕੜ ਮੀਟਿੰਗਾਂ ਕਰਨ ਤੋਂ ਇਲਾਵਾ ਕੈਨੇਡਾ ਦੇ ਰਵਾਇਤੀ ਚੋਣ ਪ੍ਰਚਾਰ ਦੇ ਚੰਢ ਨੂੰ ਵੀ ਆਪਣਾ ਰਹੇ ਹਨ, ਜਿਸ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਦੀਆਂ ਹਨ। ਸਕਾਈਵਿਊ ਸੀਟ ਤੋਂ ਪਿੱਛਲੀ ਵਾਰ ਦਰਸ਼ਨ ਸਿੰਘ ਕੰਗ ਜੇਤੂ ਰਹੇ ਹਨ। ਸਕਾਈਵਿਊ ਸੀਟ ਤੋਂ ਇਲਾਵਾ ਕੈਲਗਰੀ ਦੀ ਇੱਕ ਹੋਰ ਸੀਟ ਫੋਰੈਸਟ ਲਾਨ ਤੋਂ ਵੀ ਦੋ ਪੰਜਾਬੀ ਜਸਰਾਜ ਸਿੰਘ ਹੱਲਣ ਅਤੇ ਡਾ. ਜਗਦੀਸ਼ ਆਨੰਦ ਚੋਣ ਮੈਦਾਨ ਵਿੱਚ ਹਨ। ਇਹ ਸੀਟ ਕੰਜ਼ਰਵੇਟਿਵ ਐੱਮਪੀ ਦੀਪਕ ਓਬਰਾਏ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਜਿਨਾਂ ਨੇ ੨੨ ਸਾਲ ਇਸ ਹਲਕੇ ਦੀ ਨਮਾਇੰਦਗੀ
ਕੀਤੀ।