ਦਬੰਗ ਫਿਲਮ ਦੇ ਨਿਰਮਾਤਾ ਅਰਬਾਜ਼ ਖਾਨ ਨੇ ਸੱਟੇਬਾਜ਼ੀ ‘ਚ 3 ਕਰੋੜ ਰੁਪਏ ਹਾਰਨ ਦੀ ਗੱਲ ਕਬੂਲੀ

0
2801

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੂੰ ਆਈ. ਪੀ. ਐੱਲ. ‘ਤੇ ਸੱਟਾ ਲਾਉਣ ਦੇ ਮਾਮਲੇ ‘ਚ ਠਾਣੇ ਕਰਾਈਮ ਬ੍ਰਾਂਚ ‘ਚ ਪੁੱਛਗਿੱਛ ਲਈ ਬੁਲਾਇਆ ਗਿਆ। ਪੁੱਛਗਿੱਛ ਦੌਰਾਨ ਅਰਬਾਜ਼ ਖਾਨ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ। ਮੀਡੀਆ ਰਿਪੋਰਟ ਮੁਤਾਬਕ, ਅਰਬਾਜ਼ ਖਾਨ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਪਿਛਲੇ 6 ਸਾਲ ਤੋਂ ਆਈ. ਪੀ. ਐੱਲ. ਮੈਚਾਂ ‘ਤੇ ਸੱਟਾ ਲਾ ਰਿਹਾ ਹੈ। ਉਸ ਨੇ 3 ਕਰੋੜ ਤੋਂ ਜ਼ਿਆਦਾ ਰੁਪਏ ਸੱਟੇਬਾਜ਼ੀ ‘ਚ ਗੁਵਾ ਦਿੱਤੇ ਹਨ। ਦੱਸ ਦੇਈਏ ਕਿ ਅਰਬਾਜ਼ ਖਾਨ ਭਰਾ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨਾਲ ਕਰੀਬ 11 ਵਜੇ ਪੇਸ਼ੀ ਲਈ ਪਹੁੰਚੀ ਸਨ। ਜਾਣਕਾਰੀ ਮੁਤਾਬਕ ਅਰਬਾਜ਼ ਖਾਨ ਨੇ ਬੁਕੀ ਸੋਨੂੰ ਨਾਲ ਮਿਲ ਕੇ ਆਈ. ਪੀ. ਐੱਲ. 2018 ‘ਚ 2 ਕਰੋੜ 80 ਲੱਖ ਰੁਪਏ ਦਾ ਸੱਟਾ ਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅਰਬਾਜ਼ ਖਾਨ ਨੇ ਪਿਛਲੇ ਸਾਲ 40 ਲੱਖ ਰੁਪਏ ਦਾ ਸੱਟਾ ਲਾਇਆ ਸੀ। ਪੇਸ਼ੀ ਤੋਂ ਪਹਿਲਾਂ ਅਰਬਾਜ਼ ਖਾਨ ਨੇ ਵੱਡੇ ਭਰਾ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਲਮਾਨ ਦੀ ਲੀਗਲ ਟੀਮ ਇਸ ਕੇਸ ‘ਚ ਉਨ੍ਹਾਂ ਦੀ ਮਦਦ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਸੋਨੂੰ ਜਾਲਾਨ ਦੇ ਰੈਕੇਟ ਦੇ ਜਰੀਏ ਅਰਬਾਜ਼ ਖਾਨ ਨੇ ਆਈ. ਪੀ. ਐੱਲ. ਦੇ ਮੈਚਾਂ ‘ਚ ਮੋਟੀ ਰਕਮ ਦਾ ਸੱਟਾ ਲਾਇਆ ਹੈ। ਹਾਲਾਂਕਿ ਇਸ ਮਾਮਲੇ ‘ਚ ਅਰਬਾਜ਼ ਖਾਨ ‘ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਉਹ ਦੋਸ਼ੀ ਹਨ। ਅਰਬਾਜ਼ ਖਾਨ ਨੇ ਮੁੰਬਈ ਠਾਣੇ ਪੁਲਸ ‘ਚ ਚੱਲ ਰਹੀ ਪੁੱਛਗਿੱਛ ਦੌਰਾਨ ਸੱਟੇਬਾਜ਼ੀ ‘ਚ ਤਿੰਨ ਕਰੋੜ ਹਾਰਨ ਦੀ ਗੱਲ ਕਬੂਲ ਲਈ ਹੈ। ਆਈ. ਪੀ. ਐੱਲ. 2018 ਦੌਰਾਨ ਪੁਲਸ ਨੇ ਡੋਬਿੰਵਲੀ ‘ਚ ਸੱਟੇਬਾਜ਼ੀ ਰੈਕੇਟ ਦਾ ਜਗ ਜ਼ਾਹਿਰ ਕਰਦੇ ਹੋਏ 4 ਸੱਟੇਬਾਜ਼ਾਂ ਨੂੰ ਗਿਰਫਤਾਰ ਕੀਤਾ। ਸ਼ੁਰੂਆਤੀ ਜਾਂਚ ‘ਚ ਇਹ ਸੰਕੇਤ ਮਿਲੇ ਹਨ ਕਿ ਅੰਤਰ ਰਾਸ਼ਟਰੀ ਪੱਧਰ ‘ਤੇ ਸੱਟੇਬਾਜ਼ੀ ਰੈਕੇਟ ਚੱਲ ਰਿਹਾ ਸੀ। ਇੰਨਾ ਹੀ ਨਹੀਂ ਡਾਨ ਦਾਊਦ ਇਬਰਾਹਿਮ ਨੂੰ ਵੀ ਗਿਰਫਤਾਰ ਕੀਤਾ ਗਿਆ ਸੀ। ਕੰਪਨੀ ਤੋਂ ਵੀ ਸੱਟੇਬਾਜ਼ੀ ਰੈਕੇਟ ਦੇ ਲਿੰਕ ਮਿਲਦੇ ਦਿਖ ਰਹੇ ਹਨ। ਪੁੱਛਗਿੱਛ ‘ਚ ਰੈਕੇਟ ਦੇ ਪਿੱਛੇ ਸੋਨੂੰ ਜਾਲਾਨ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸੋਨੂੰ ਜਾਲਾਨ ਨੂੰ ਗਿਰਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਬੇਟਿੰਗ ‘ਚ ਵੱਖ-ਵੱਖ ਨਾਂ ਤੋਂ ਪੈਸੇ ਲਾਉਂਦੇ ਹਨ।