ਦਿੱਲੀ: ਚੋਟੀ ਦੇ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੂੰ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਦ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਕਿਸੇ ਕਲਾਕਾਰ ਲਈ ਭਾਰਤੀ ਸਿਨੇਮਾ ਦਾ ਸਰਵਉੱਚ ਪੁਰਸਕਾਰ ਹੈ। ੨ ਪੀੜੀਆਂ ਦਾ ਮਨੰਰੋਜਨ ਅਤੇ ਉਨਾਂ ਨੂੰ ਪ੍ਰੇਰਿਤ ਕਰਨ ਵਾਲੇ ਕਲਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ੭੬ ਸਾਲਾ ਅਮਿਤਾਭ ਬੱਚਨ ਨੇ ੧੯੭੦ ਦੇ ਦਹਾਕੇ ਵਿੱਚ ਜ਼ੰਜੀਰ, ‘ਦੀਵਾਰ’ ਅਤੇ ‘ਸ਼ੋਅਲੇ’ ਵਰਗੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਸੀ।