ਵਾਸ਼ਿੰਗਟਨ: ਅਮਰੀਕਾ ਦੇ ੫੦ ਸਿੱਖਾਂ ਦੇ ਵੱਖ-ਵੱਖ ਖੇਤਰਾਂ ‘ਚ ਪਾਏ ਵੱਡਮੁੱਲੇ ਯੋਗਦਾਨ ਲਈ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਡਾ. ਪ੍ਰਭਲੀਨ ਸਿੰਘ ਵਲੋਂ ਲਿਖੀ
ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ਵਿਚ ਅਮਰੀਕਾ ਭਰ ਤੋਂ ੫੦ ਸਿਰ ਕੱਢ ਸਿੱਖਾਂ ਨੂੰ ਚੁਣ ਕੇ ਕਿਤਾਬ ‘ਚ ਸੁਸ਼ੋਭਿਤ ਕੀਤਾ ਹੈ। ਇਸ ਵਿਚ ਕੈਲੀਫੋਰਨੀਆ ਸਟੇਟ ਤੋਂ ਵੀ ਕੁੱਝ ਚੋਣਵੀਆਂ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚ ਦੀਦਾਰ ਸਿੰਘ ਬੈਂਸ, ਕਰਨੈਲ ਸਿੰਘ (ਮਾਈਕ) ਸੰਧੂ, ਗੁਰਜਤਿੰਦਰ ਸਿੰਘ ਰੰਧਾਵਾ, ਡਾ. ਨਰਿੰਦਰ ਸਿੰਘ ਕਪਾਨੀ, ਡਾ. ਅਮਰਜੀਤ ਸਿੰਘ ਮਰਵਾਹਾ, ਚਰਨਜੀਤ ਸਿੰਘ ਘਈ, ਭੁਪਿੰਦਰ ਸਿੰਘ ਢਿੱਲੋਂ, ਗੁਰਦੀਪ ਕੌਰ ਚਾਵਲਾ, ਹਰਲੀਨ ਸਿੰਘ, ਨਵਨੀਤ ਸਿੰਘ ਚੁੱਘ, ਰਸ਼ਪਾਲ ਸਿੰਘ ਢੀਂਡਸਾ, ਡਾ. ਮਨਬੀਰ ਸਿੰਘ, ਮੈਨੀ ਗਰੇਵਾਲ, ਹਰਪ੍ਰੀਤ ਸਿੰਘ ਸੰਧੂ, ਡਾ. ਜਸਬੀਰ ਸਿੰਘ ਕੰਗ, ਦਵਿੰਦਰ ਸਿੰਘ ਬੈਂਸ, ਰਾਣਾ ਸੋਢੀ, ਹਰਪ੍ਰੀਤ ਸਿੰਘ ਦਰਦੀ, ਸਤਿੰਦਰ ਸਿੰਘ ਰੇਖੀ ਸ਼ਾਮਲ ਹਨ। ਇਸ ਕਿਤਾਬ ਨੂੰ ਵਾਸ਼ਿੰਗਟਨ ਡੀ.ਸੀ. ਅਤੇ ਕੈਲੀਫੋਰਨੀਆ ‘ਚ ਸਮਾਗਮਾਂ ਦੌਰਾਨ ਰਿਲੀਜ਼ ਕੀਤਾ।
ਕਾਂਗਰਸਮੈਨਾਂ ਨੇ ਆਪੋ-ਆਪਣੇ ਭਾਸ਼ਣਾਂ ਦੌਰਾਨ ਬੋਲਦਿਆਂ ਕਿਹਾ ਕਿ ਸਿੱਖ ਅਮਰੀਕਾ ਦਾ ਮਿਸਾਲੀ ਭਾਈਚਾਰਾ ਹੈ।
ਸਿੱਖਾਂ ਨੇ ਅਮਰੀਕਾ ‘ਚ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ਆਗੂਆਂ ਨੇ ਸਿੱਖ ਕੌਂਮ ਨੂੰ ਯਕੀਨ ਦਿਵਾਇਆ ਕਿ ਅਸੀਂ ਸਿੱਖ ਕੌਮ ਨਾਲ ਸੰਬੰਧਤ ਹਰ ਤਰ੍ਹਾਂ ਦੇ ਮੁੱਦੇ ਚੁੱਕਾਂਗੇ।