ਅਮਰੀਕਾ : ਪ੍ਰਦਰਸ਼ਨ ਕਰ ਰਹੇ 70 ਲੋਕ ਗ੍ਰਿਫ਼ਤਾਰ

0
1253

ਅਮਰੀਕਾ ਦੇ ਮੈਨਹੱਟਨ ਵਿਚ ਰੋਜ਼ਾਨਾ ਅਖਬਾਰ ‘ਨਿਊਯਾਰਕ ਟਾਈਮਜ਼’ ਦੀ ਇਮਾਰਤ ਦੇ ਬਾਹਰ ਲੋਕਾਂ ਦੇ ਪ੍ਰਦਰਸ਼ਨ ਕੀਤਾ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ 70 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਸਾਰੇ ਲੋਕ ਜਲਵਾਯੂ ਸੰਕਟ ਦੀਆਂ ਖਬਰਾਂ ਨੂੰ ਕਵਰ ਕਰਨ ਦੇ ਮੀਡੀਆ ਦੇ ਤਰੀਕਿਆਂ ਤੇ ਧਿਆਨ ਆਕਰਸ਼ਿਤ ਕਰਨ ਲਈ ਸਨਿਚਰਵਾਰ ਨੂੰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।
ਇਕ ਸਮਾਚਾਰ ਏਜੰਸੀ ਨੇ ਨਿਊਯਾਰਕ ਪੁਲਿਸ ਦੇ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ। ਏਜੰਸੀ ਮੁਤਾਬਕ ਪ੍ਰਦਰਸ਼ਨਕਾਰੀ ਵਾਤਾਵਰਣ ਨੂੰ ਨੁਕਸਾਨ ਦਾ ਅਹਿੰਸਾਤਮਕ ਵਿਰੋਧ ਕਰਨ ਲਈ ਮਸ਼ਹੂਰ ਅੰਤਰਰਾਸ਼ਟਰੀ ਅੰਦੋਲਨ ‘ਐਕਸਟਿੰਗਸ਼ਨ ਰੇਬੇਲੀਅਨ’ ਸੰਗਠਨ ਨਾਲ ਸਬੰਧਤ ਹਨ। ਅੰਦੋਲਨ ਦੇ ਬੁਲਾਰੇ ਇਵੇ ਮੋਸ਼ੇਰ ਨੇ ਕਿਹਾ ਕਿ ਭਾਵੇਂਕਿ ਨਿਊਯਾਰਕ ਟਾਈਮਜ਼ ਚੰਗੀ ਰਿਪੋਰਟਿੰਗ ਕਰ ਰਿਹਾ ਹੈ ਪਰ ਜਲਵਾਯੂ ਸੰਕਟ ਨੂੰ ਉਸ ਤਰ੍ਹਾਂ ਕਵਰ ਨਹੀਂ ਕਰ ਪਾ ਰਿਹਾ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ।