ਅਲਬਰਟਾ ਸਰਕਾਰ ਨੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

0
1534

ਕੈਲਗਰੀ: ਅਲਬਰਟਾ ਦੇ ਵਿਧਾਨ ਸਭਾ ਅਹਾਤੇ ਵਿੱਚ ਬਣੀ ਫੈਡਰਲ ਬਿਲਡਿੰਗ ‘ਚ ਗੁਰੂ ਨਾਨਕ ਦੇਵ ਜੀ ਦਾ ੫੫੦ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਕਲਚਰ, ਮਲਟੀਕਲਚਰਲਿਜ਼ਮ ਤੇ ਸਟੇਟਸ ਆਫ ਵਿਮੈਨ ਮਨਿਸਟਰ ਲੀਲਾ ਸ਼ੈਰਨ ਅਹੀਰ ਤੇ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮਨਿਸਟਰ ਰਾਜਨ ਸਾਹਨੀ ਦੀ ਅਗਵਾਈ ‘ਚ ਰੱਖੇ ਸਮਾਗਮ ‘ਚ ਪ੍ਰੀਮੀਅਰ ਜੇਸਨ ਕੈਨੀ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਦੋਵਾਂ ਮੰਤਰੀਆਂ ਨੇ ਅੰਗਰੇਜ਼ੀ ਅਤੇ ਪੰਜਾਬੀ ‘ਚ ਜੀ-ਆਇਆਂ ਨੂੰ ਕਹਿ ਕੇ ਗੁਰੂ ਸਾਹਿਬ ਦੀ ਉਸਤਿਤ ਵਿੱਚ ਕੁਝ ਸ਼ਬਦ ਕਹੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਕੈਲਗਰੀ ਨਿਵਾਸੀ ੧੦ ਸਾਲਾ ਬੱਚੇ ਸਫ਼ਲ ਸ਼ੇਰ ਸਿੰਘ ਮਾਲਵਾ ਦੇ ਨਵੇਂ ਆਏ ਗੀਤ ‘ਕਰਤਾਰਪੁਰ ਨਗਰੀ’ ਨਾਲ ਕੀਤਾ।
ਇਸ ਮਗਰੋਂ ਕੈਲਗਰੀ ਤੋਂ ਹੀ ‘ਬੇਸਿਕਸ ਔਫ਼ ਸਿੱਖੀ’ ਨਾਲ ਜੁੜੀ ਕਾਰਕੁੰਨ ਬੱਚੀ ਅਵਨੀਤ ਕੌਰ ਪੱਡਾ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਨੂੰ ਬਰਾਬਰੀ ਦੇਣ ਦੇ ਸੁਨੇਹੇ ਦਾ ਉਸ ਦੇ ਜੀਵਨ ਉੱਪਰ ਪਿਆ ਪ੍ਰਭਾਵ ਬਿਆਨਿਆ।
ਉਸ ਨੇ ਛੋਟੇ ਛੋਟੇ ਸਲਾਈਡਸ ਰਾਹੀਂ ਗੁਰੂ ਸਾਹਿਬ ਦੇ ਉਚ ਆਦਰਸ਼ਾਂ ਦਾ ਜ਼ਿਕਰ
ਕੀਤਾ।
ਇਸ ਮਗਰੋਂ ਐਡਮੰਟਨ ਮਿਲਵੁਡਜ਼ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਟਿਮ ਉੱਪਲ ਨੇ ਕਿਹਾ ਕਿ ਜਿੱਥੇ ਗੁਰੂ ਨਾਨਕ ਸਾਹਬ ਦੀਆਂ ਨਾਮਲੇਵਾ ਸੰਗਤਾਂ ਵੱਲੋਂ ‘ਵੰਡ ਕੇ ਛਕੋ’ ਦੇ ਸਿਧਾਂਤ ਨੂੰ ਅਮਲੀ ਜੀਵਨ ਵਿੱਚ ਉਤਾਰ ਕੇ ਉਹਨਾਂ ਦੇ ਨਾਮ ਹੇਠ ਵੱਡੇ ਵੱਡੇ ਕਮਿਉਨਿਟੀ ਕਾਰਜ ਨੇਪਰੇ ਚਾੜ੍ਹੇ ਹਨ, ਉਹਨਾਂ ਵਿੱਚ ਗੁਰੂ ਜੀ ਦੀ ਪ੍ਰੇਰਣਾ ਨਜ਼ਰ ਆਉਂਦੀ
ਹੈ।
ਮੁਖ ਮਹਿਮਾਨ, ਸੂਬੇ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਸਿੱਖ ਫਲਸਫੇ ਦਾ ਜ਼ਿਕਰ ਕਰਦਿਆਂ ਸਿੱਖਾਂ ਵੱਲੋਂ ਕੈਨੇਡਾ ਅਤੇ ਐਲਬਰਟਾ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਕੈਲਗਰੀ ‘ਚ ਰੈਡ ਐਫ ਐਮ ਰੇਡੀਓਥੌਨਾਂ ਰਾਹੀਂ ੨੫ ਲੱਖ ਡਾਲਰ ਦੇ ਕਰੀਬ ਰਕਮ ਦਾਨ ਕਰਕੇ ਸਿੱਖ ਭਾਈਚਾਰੇ ਨੇ ਕਦੀ ਨਾ ਖ਼ਤਮ ਹੋਣ ਵਾਲੀ ਪੈੜ ਛੱਡੀ ਹੈ ਉਹਨਾਂ ਨੇ ਗੁਰਪੁਰਬ ਦੇ ਮੌਕੇ ਸਮੂਹ ਸੰਗਤ ਨੂੰ ਵਧਾਈ ਦਿੱਤੀ।