ਅਦਾਕਾਰ ਅਕਸ਼ੈ ਕੁਮਾਰ ਕੈਨੇਡਾ ਦੀ ਨਾਗਰਿਕਤਾ ਛੱਡਣਗੇ

0
561

ਮੁੰਬਈ: ਫਿਲਮੀ ਅਦਾਕਾਰ ਅਕਸ਼ੈ ਕੁਮਾਰ ਇਨ੍ਹਾਂ ਦਿਨਾਂ ਅਪਣੀ ਫਿਲਮ ਸੈਲਫੀ ਨੂੰ ਲੈ ਕੇ ਚਰਚਾ ਵਿਚ ਹਨ। ਇਹ ਫਿਲਮ 24 ਫਰਵਰੀ 2023 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਐਕਟਰ ਅਪਣੀ ਪੂਰੀ ਟੀਮ ਦੇ ਨਾਲ ਇਨ੍ਹਾਂ ਦਿਨਾਂ ਫਿਲਮ ਪ੍ਰਮੋਸ਼ਨ ਕਰਨ ਵਿਚ ਲੱਗੇ ਹੋਏ ਹਨ। ਇਸ ਵਿਚਾਲੇ ਅਕਸ਼ੈ ਨੇ ਇੱਕ ਇੰਟਰਵਿਊ ਵਿਚ ਅਪਣੀ ਕੈਨੇਡੀਅਨ ਨਾਗਰਿਕਤਾ ’ਤੇ ਖੁਲ੍ਹ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਉਨ੍ਹਾਂ ਦੇ ਲਈ ਸਭ ਕੁਝ ਹੈ ਅਤੇ ਉਹ ਜਲਦ ਹੀ ਕੈਨੇਡਾ ਦੀ ਨਾਗਰਿਕਤਾ ਛੱਡ ਦੇਣਗੇ।