ਬ੍ਰਿਟਿਸ਼ ਕੋਲੰਬੀਆ ‘ਚ ਬੇਰੁਜ਼ਗਾਰੀ ਨੂੰ ਕਾਫੀ ਹੱਦ ਤਕ ਠੱਲ ਪਈ

0
1354

ਸਰੀ : ਬ੍ਰਿਟਿਸ਼ ਕੋਲੰਬੀਆਂ ਦੇ ਰੁਜ਼ਗਾਰ ਮੰਤਰੀ ਬਰੂਸ ਰਾਲਸਟਨ ਨੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਦਿੱਤੇ ਤਾਜ਼ਾ ਅੰਕੜਿਆਂ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਬੀਸੀ ਦਾ ਅਰਥਚਾਰਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਕਿਉਂਕਿ ਲਗਾਤਾਰ ਪਿੱਛਲੇ ੨੩ ਮਹੀਨਿਆਂ ਤੋਂ ਇੱਥੋਂ ਦੀ ਬੇਰੁਜ਼ਗਾਰੀ ਦਰ ਸਾਰੇ ਕੈਨੇਡਾ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਘੱਟ ਰਹੀ ਹੈ। ਜੂਨ ‘ਚ ਇਹ ਦਰ ੪੫ ਫੀਸਦੀ ਰਹੀ ਅਤੇ ਪਿੱਛਲੇ ਇੱਕ ਸਾਲ ਦੌਰਾਨ ਇੱਕ ਲੱਖ ਨੌ ਹਜ਼ਾਰ ਇੱਕ ਸੌ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ।
ਇਨ੍ਹਾਂ ‘ਚੋਂ ਰਿਟੇਲ ਅਤੇ ਤਕਨਾਲੋਜ਼ੀ ਖੇਤਰਾਂ ‘ਚ ਸਭ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਕੁੱਝ ਮਿੱਲਾਂ ਬੰਦ ਹੋਣ ਅਤੇ ਜੰਗਲਾਤ ਖੇਤਰ ‘ਚ ਕੁੱਝ ਕਾਮਿਆਂ ਦੀ ਛੁੱਟੀ ਹੋ ਜਾਣ ਕਾਰਨ ਕਈ ਸਮੱਸਿਆਵਾਂ ਹਨ, ਪਰ ਇਨ੍ਹਾਂ ਖੇਤਰਾਂ ‘ਚੋਂ ਬੇਰੁਜ਼ਗਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।