ਸਪੇਸ ਸਟੇਸ਼ਨ ‘ਚ ਹੁਣ ਬਣਨਗੇ ਬਿਸਕੁੱਟ

0
2117

ਪੁਲਾੜ ਸਟੇਸ਼ਨ ਦੀ ਵਰਤੋਂ ਹੁਣ ਤੱਕ ਸਿਰਫ ਵਿਗਿਆਨਕ ਖੋਜਾਂ ਲਈ ਕੀਤੀ ਜਾਂਦੀ ਰਹੀ ਹੈ। ਹੁਣ ਨਾਸਾ ਨੇ ਪੁਲਾੜੀ ਯਾਤਰੀਆਂ ਨੂੰ ਫਰੈਸ਼ ਖਾਣਾ ਖਿਲਾਉਣ ਦੀ ਤਿਆਰੀ ਕਰ ਲਈ ਹੈ। ਹੁਣ ਪੁਲਾੜੀ ਯਾਤਰੀ ਸਪੇਸ ਸਟੇਸ਼ਨ ‘ਚ ਫ੍ਰੈਸ਼ ਬਿਸਕੁੱਟ ਖਾ ਸਕਣਗੇ। ਇਸਦੇ ਲਈ ਇਕ ਸਪੈਸ਼ਲ ਓਵਨ ਨੂੰ ਪੁਲਾੜ ‘ਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਓਵਨ ‘ਚ ਪੁਲਾੜ ਯਾਤਰੀ ਬਿਸਕੁੱਟ ਬਣਾਉਣਗੇ। ਅਜੇ ਤਕ ਯਾਤਰੀ ਪੁਲਾੜ ‘ਚ ਜਾਣ ਤੋਂ ਪਹਿਲਾਂ ਡੀਹਾਈਡ੍ਰੇਟੇਡ ਜਾਂ ਪੱਕਿਆ ਹੋਇਆ ਭੋਜਨ ਲੈ ਜਾਂਦੇ ਸਨ।
ਉਮੀਦ ਪ੍ਰਗਟਾਈ ਗਈ ਹੈ ਕਿ ਇਸ ਸਾਲ ਦੇ ਅਖੀਰ ਤੱਕ ਸਪੇਸ ‘ਚ ਪੁਲਾੜੀ ਯਾਤਰੀ ਬਿਸਕੁੱਟ ਬਣਾ ਸਕਣਗੇ। ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸਿਮਿਨੋ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਿਰਫ ਗੁਰਤਾਕਰਸ਼ਨ ‘ਚ ਬਿਸਕੁੱਟ ਨੂੰ ਬੇਕ ਕਰਨ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ।