ਗੁਰਜੀਤ ਕੌਰ ਦੇ ਦੋ ਗੋਲ਼ਾਂ ਸਦਕਾ ਭਾਰਤ ਨੂੰ ਮਿਲਿਆ ਏਸ਼ੀਅਨ ਹਾਕੀ ਗੋਲਡ ਮੈਡਲ

0
1444

ਐਫਆਈਐਚ ਸੀਰੀਜ਼ ਵਿਚ ਡ੍ਰੈਗ ਫ਼ਲਿਕਰ ਗੁਰਜੀਤ ਕੌਰ ਵੱਲੋਂ ਪੈਨਲਟੀ ਕਾਰਨਰ ‘ਤੇ ਦਾਗ਼ੇ ਗਏ ਦੋ ਸ਼ਾਨਦਾਰ ਗੋਲਾਂ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ ਭਾਰਤ ਦੀ ਝੋਲੀ ਗੋਲਡ ਮੈਡਲ ਪਵਾਇਆ। ਇੰਝ ਭਾਰਤੀ ਮੁਟਿਆਰਾਂ ਨੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਮੰਨੇ ਜਾਂਦੇ ਜਪਾਨ ਨੂੰ 3-1 ਕਰਾਰੀ ਮਾਤ ਦੇ ਕੇ ਪਿਛਲੇ ਸਾਲ ਜਪਾਨ ਹੱਥੋਂ ਹੋਈ ਅਪਣੀ ਹਾਰ ਦਾ ਬਦਲਾ ਲੈ ਲਿਆ।
ਮਹਿਲਾ ਹਾਕੀ ਟੀਮ ਨੇ ਐਫਆਈਐਚ ਸੀਰੀਜ਼ ਫ਼ਾਈਨਲਜ਼ ਦਾ ਸੋਨ ਤਮਗ਼ਾ ਅਪਣੇ ਨਾਮ ਕਰ ਲਿਆ। ਉਂਝ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਫ਼ਾਈਨਲ ਵਿਚ ਪੁੱਜਣ ਦੇ ਨਾਲ ਹੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਉਲੰਪਿਕ ਕੁਆਲੀਫ਼ਾਇਰ ਟੂਰਨਾਮੈਂਟ ਦਾ ਟਿਕਟ ਹਾਸਲ ਕਰ ਲਿਆ ਸੀ ਪਰ ਹੁਣ ਉਸ ਨੇ ਫ਼ਾਈਨਲ ਵਿਚ ਜਾਪਾਨ ਨੂੰ ਹਰਾ ਕੇ ਓਲੰਪਿਕ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਜਗਾ ਦਿੱਤੀ ਹੈ। ਇਸ ਮੈਚ ਦੌਰਾਨ ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਨੇ ਇੱਕ ਤੇ ਗੁਰਜੀਤ ਕੌਰ ਨੇ ਦੋ ਗੋਲ਼ ਦਾਗ਼ੇ।