ਯੋਗੀ ਵਿਰੁੱਧ ਬੋਲਣ ‘ਤੇ ਹਾਰਡ ਕੌਰ ਵਿਰੁੱਸ਼ ਦੇਸ਼ਧ੍ਰੋਹ ਦਾ ਕੇਸ ਦਰਜ

0
1867

ਵਾਰਾਨਸੀ: ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆ ਦਿਤਿਆ ਨਾਥ ਵਿਰੁੱਧ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਗੱਲਾਂ ਲਿਖਣ ਵਾਲੀ ਪੰਜਾਬੀ ਗਾਇਕਾ, ਰੈਪਰ ਅਤੇ ਅਭਿਨੇਤਰੀ ਹਾਰਡ ਕੌਰ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ।
ਇਕ ਵਕੀਲ ਸਸ਼ਾਂਕ ਸ਼ੇਖਰ ਤ੍ਰਿਪਾਠੀ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਦਰਜ ਮਾਮਲੇ ਮੁਤਾਬਕ ਹਾਰਡ ਕੌਰ ਦੀ ਪੋਸਟ ਕਾਰਨ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਪੁਲੀਸ ਨੇ ਧਾਰਾ ੧੫੩ ਏ, ੧੨੪ ਏ, ੫੦੦, ੫੦੫ ਅਤੇ ੬੬ ਆਈ. ਟੀ. ਐਕਟ ਅਧੀਨ ਇਹ ਮਾਮਲਾ ਦਰਜ ਕੀਤਾ ਹੈ। ੧੨੪ ਏ ਦੇਸ਼ਧ੍ਰੋਹ ਨਾਲ ਜੁੜੀ ਧਾਰਾ
ਹੈ।
ਦੱਸਣਯੋਗ ਹੈ ਕਿ ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ, ਸਗੋਂ ਦੇਸ਼ ਵਿਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਵੀ ਉਨ੍ਹਾਂ ਨੂੰ ਅਤੇ ਆਰ.ਐਸ.ਐਸ. ਨੂੰ ਜ਼ਿੰਮੇਵਾਰ ਕਰਾਰ ਦਿੱਤਾ।