ਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ

0
2069

ਲੰਡਨ: ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ ੫੦੦ ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ‘ਤੇ ਰੱਖਿਆ ਜਾਵੇਗਾ।
ਨਵੇਂ ਟਰੱਸਟ ਦੀ ਯੋਜਨਾ ਜੋ ਯੂਕੇ ਵਿੱਚ ਰਜਿਸਟਰ ਹੋਵੇਗਾ ਅਤੇ ਉਸ ਦੀ ਦੇਖ ਰੇਖ ਵੀ ਇਥੋਂ ਹੀ ਕੀਤੀ ਜਾਵੇਗੀ।