ਮਾਸਕੋ : ਵਿਗਿਆਨੀਆਂ ਨੇ ਅਜਿਹਾ ਐਂਟੀਬੈਕਟੀਰੀਅਲ ਬੈਂਡੇਜ ਵਿਕਸਿਤ ਕੀਤਾ ਹੈ ਜੋ ਚਮੜੀ ਨੂੰ ਤੇਜੀ ਨਾਲ ਰਿਪੇਅਰ ਕਰਨ ਦੇ ਨਾਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਲੰਬੇ ਸਮੇਂ ਤੱਕ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਕ ਵਾਰ ਇਸ ਨੂੰ ਲਗਾਉਣ ਤੋਂ ਬਾਅਦ ਬਦਲਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਬਾਇਓਡਿਗਰੇਡੇਬਲ ਹੈ ਜੋ ਹੌਲੀ – ਹੌਲੀ ਅਪਣੀ ਚਮੜੀ ਵਿਚ ਮਿਲ ਜਾਂਦਾ ਹੈ।
ਇਸ ਨੂੰ ਮਾਸਕੋ ਦੀ ਨੈਸ਼ਨਲ ਯੂਨੀਵਰਸਿਟੀ ਆਫ ਸਾਇੰਸ ਐਂਡ ਟੇਕਨੋਲਾਜੀ ਅਤੇ ਚੇਕ ਰਿਪਬਲਿਕ ਦੀ ਬਰਨੋ ਯੂਨੀਵਰਸਿਟੀ ਆਫ ਟੇਕਨੋਲਾਜੀ ਨੇ ਮਿਲ ਕੇ ਤਿਆਰ ਕੀਤਾ ਹੈ। ਖੋਜਕਰਤਾ ਐਲਿਜਵੇਟਾ ਦਾ ਕਹਿਣਾ ਹੈ ਕਿ ਬੈਂਡੇਜ ਨੂੰ ਪਾਲੀਕਾਪਰੋਲੇਕਟੋਨ ਨੈਨੋਫਾਈਬਰ ਨਾਲ ਬਣਾਇਆ ਗਿਆ ਹੈ। ਇਸ ਦੇ ਫਾਈਬਰ ਵਿਚ ਜੈਂਟਾਮਾਈਸਿਨ ਮੌਜੂਦ ਹੈ। ਇਹ ਬੈਂਡੇਜ ਹੌਲੀ – ਹੌਲੀ ਗਲਦੇ ਹੋਏ ਚਮੜੀ ਵਿਚ ਮਿਲ ਜਾਂਦਾ ਹੈ। ਇਸਤੇਮਾਲ ਕਰਨ ਦੇ 48 ਘੰਟੇ ਦੇ ਅੰਦਰ ਬੈਕਟੀਰੀਆ ਦੀ ਗਿਣਤੀ ਵਿਚ ਤੇਜੀ ਨਾਲ ਕਮੀ ਆਉਂਦੀ ਹੈ।
ਖੋਜਕਰਤਾ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਜ਼ਖ਼ਮ ਹੋਣ ਦੀ ਹਾਲਤ ਵਿਚ ਐਂਟੀਸੈਪਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਖਤਮ ਕਰਨ ਦੇ ਨਾਲ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਜੀਵਾਣੁਵਾਂ ਨੂੰ ਵੀ ਖਤਮ ਕਰ ਦਿੰਦਾ ਹੈ। ਜ਼ਖ਼ਮ ਵਾਲੇ ਹਿੱਸੇ ਦੀ ਡਰੈਸਿੰਗ ਵਾਰ – ਵਾਰ ਹੋਣ ‘ਤੇ ਮਰੀਜ਼ ਨੂੰ ਦਰਦ ਹੁੰਦਾ ਹੈ। ਰਿਸਰਚ ਦੇ ਦੌਰਾਨ ਬੈਂਡੇਜ ਦਾ ਅਸਰ ਈ-ਕੋਲੀ ਬੈਕਟੀਰੀਆ ‘ਤੇ ਦੇਖਿਆ ਗਿਆ। ਬੈਂਡੇਜ ਦੀ ਵਰਤੋਂ ਜ਼ਖ਼ਮ ਭਰਨ ਦੇ ਨਾਲ ਹੱਡੀਆਂ ਨਾਲ ਜੁੜੀ ਸੋਜ ਜਿਵੇਂ ਆਸਟਯੋਪੋਰੋਸਿਸ ਵਿਚ ਵੀ ਕਾਰਗਰ ਹੈ।