ਟੀਮ ਇੰਡੀਆ ਦੇ ਸਾਬਕਾ ਦਿੱਗਜ ਤੇਜ ਗੇਂਦਬਾਜ਼ ਜ਼ਹੀਰ ਖਾਨ ਬਾਲੀਵੁੱਡ ਵਿਚ ਅਪਣੀ ਨਵੀਂ ਪਾਰੀ ਖੇਡਦੇ ਦਿਖ ਸਕਦੇ ਹਨ। ਜ਼ਹੀਰ ਨੇ ਹਾਲ ਹੀ ਵਿਚ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦੇ ਨਾਲ ਬੈਠਕ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਫਿਲਮ ਵਿਚ ਆਉਣ ਦੀਆਂ ਸੰਭਾਵਨਾਵਾਂ ਪੁਖਤਾ ਹੁੰਦੀਆਂ ਦਿਖ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਹੀਰ ਅਤੇ ਸੁਨੀਲ ਇਕੱਠੇ ਫਿਲਮ ਵਿਚ ਨਜ਼ਰ ਆ ਸਕਦੇ ਹਨ। ਰਿਪੋਰਟ ਦੇ ਮੁਤਾਬਕ ਇਕ ਸੂਤਰ ਨੇ ਜਾਣਕਾਰੀ ਦਿਤੀ, ਕਿ ਜ਼ਹੀਰ ਅਤੇ ਸੁਨੀਲ ਦੀ ਮੁਲਾਕਾਤ ਪਿਛਲੇ ਸਾਲ ਗੋਆ ਵਿਚ ਹੋਈ, ਜਿਸ ਤੋਂ ਬਾਅਦ ਤੋਂ ਦੋਨੋਂ ਕਾਫ਼ੀ ਚੰਗੇ ਦੋਸਤ ਬਣ ਗਏ ਹਨ।
ਸੂਤਰਾਂ ਨੇ ਅੱਗੇ ਦੱਸਿਆ, ਪਿਛਲੇ ਕੁਝ ਹਫਤਿਆਂ ਤੋਂ ਸੁਨੀਲ ਅਤੇ ਜ਼ਹੀਰ ਇਕ ਫਿਲਮ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਅਤੇ ਅਜਿਹੀ ਸੰਭਾਵਨਾ ਹੈ ਕਿ ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਛੇਤੀ ਹੀ ਬਾਲੀਵੁੱਡ ਵਿਚ ਡੈਬਿਊ ਕਰ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ ਸੁਨੀਲ ਸ਼ੈਟੀ ਨੇ ਇਕ ਖੇਡ ਡਰਾਮੇ ਦੀ ਸਕਰਿਪਟ ਦਿਖਾਈ ਜੋ ਜ਼ਹੀਰ ਨੂੰ ਕਾਫ਼ੀ ਪਸੰਦ ਆਈ ਹੈ। ਜ਼ਹੀਰ ਵੀ ਸ਼ੈਟੀ ਦੇ ਇਸ ਪ੍ਰੋਜੇਕਟ ਵਿਚ ਕਾਫ਼ੀ ਦਿਲਚਸਪ ਨਜ਼ਰ ਆ ਰਹੇ ਹਨ। ਦੋਨਾਂ ਨੇ ਫਿਲਮ ਨੂੰ ਲੈ ਕੇ ਅੰਦਾਜ ਟੇਸਟ ਦਾ ਇਕ ਫੋਟੋਸ਼ੂਟ ਵੀ ਕੀਤਾ। ਉਂਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਫਿਲਮ ਉਤੇ ਚਰਚਾ ਸ਼ੁਰੂ ਹੋ ਜਾਵੇਗੀ।