ਧਰਮਿੰਦਰ ਦੀ ਅੱਖ ਦਾ ਅਪਰੇਸ਼ਨ ਹੋਇਆ

0
20

ਬੌਲੀਵੁਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦੀ ਅੱਖ ਦਾ ਅਪਰੇਸ਼ਨ ਹੋਇਆ। 89 ਸਾਲਾ ਅਦਾਕਾਰ ਨੂੰ ਅੱਜ ੁਮੁੰਬਈ ਦੇ ਇਕ ਹਸਪਤਾਲ ਵਿਚੋਂ ਬਾਹਰ ਨਿਕਲਦਿਆਂ ਦੇਖਿਆ ਗਿਆ। ਇਸ ਮੌਕੇ ਉਨ੍ਹਾਂ ਦੀ ਸੱਜੀ ਅੱਖ ਵਿਚ ਪੱਟੀ ਬੰਨ੍ਹੀ ਹੋਈ ਸੀ। ਇਸ ਮੌਕੇ ਧਰਮਿੰਦਰ ਨੇ ਆਪਣੇ ਪ੍ਰਸੰਸਕਾਂ ਤੇ ਫੋਟੋਗਰਾਫਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਭੀ ਬਹੁਤ ਦਮ ਹੈ,ਅਭੀ ਭੀ ਬਹੁਤ ਜਾਨ ਹੈ। ਮੇਰੀ ਆਂਖ ਮੇਂ ਗਰਾਫਟ ਹੂਆ ਹੈ।’ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦਾ ਅਪਰੇਸ਼ਨ ਕਦੋਂ ਹੋਇਆ।