ਮਲੇਸ਼ੀਆ ਦੇ ਹਸਪਤਾਲਾਂ ਵਿੱਚ ਸਰਕਾਰੀ ਊਰਜਾ ਫਰਮ ਪੈਟ੍ਰੋਨਾਸ ਵੱਲੋਂ ਚਲਾਈ ਜਾ ਰਹੀ ਗੈਸ ਪਾਈਪਲਾਈਨ ਵਿੱਚ ਅੱਗ ਲੱਗ ਗਈ ਜਿਸ ਕਾਰਨ 145 ਤੋਂ ਵੱਧ ਲੋਕ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੈਟ੍ਰੋਨਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਈਪਲਾਈਨ ਨੂੰ ਵੱਖ ਕਰ ਦਿੱਤਾ ਗਿਆ ਸੀ। ਫਾਇਰ ਵਿਭਾਗ ਨੇ ਕਿਹਾ ਕਿ ਫਰਮ ਨੇ 500 ਮੀਟਰ (1,640 ਫੁੱਟ) ਲੰਬੀ ਪਾਈਪਲਾਈਨ ਦਾ ਵਾਲਵ ਬੰਦ ਕਰ ਦਿੱਤਾ ਹੈ ਅਤੇ ਇਸ ਖੇਤਰ ਦੇ 49 ਘਰ ਪ੍ਰਭਾਵਿਤ ਹੋਏ ਹਨ। ਹਾਲੇ ਤਕ ਕਿਸੇ ਦੀ ਮੌਤ ਹੋਣ ਦੀ ਰਿਪੋਰਟ ਨਹੀਂ ਹੈ।
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਮਿਆਂਮਾਰ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰਵਾਰ ਇੱਕ ਗੈਸ ਪਾਈਪਲਾਈਨ ਲੀਕ ਹੋਣ ਤੋਂ ਬਾਅਦ ਲੱਗੀ ਅੱਗ ਵਿੱਚ 145 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮੱਧ ਸੇਲਾਂਗੋਰ ਰਾਜ ਦੇ ਪੁਤਰਾ ਹਾਈਟਸ ਦੇ ਉਪਨਗਰ ਵਿੱਚ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 8:10 ਵਜੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਸੇਲਾਂਗੋਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਗ ਤੇਜ਼ੀ ਨਾਲ ਫੈਲ ਗਈ ਜਿਸ ਨਾਲ ਈਦ ਦੇ ਜਸ਼ਨ ਲਈ ਜਨਤਕ ਛੁੱਟੀ ਦੌਰਾਨ ਨੇੜਲੇ ਪਿੰਡਾਂ ਵਿਚ ਖ਼ਤਰਾ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਸੇਲਾਂਗੋਰ ਦੇ ਡਿਪਟੀ ਪੁਲੀਸ ਮੁਖੀ ਮੁਹੰਮਦ ਜ਼ੈਨੀ ਅਬੂ ਹਸਨ ਅਨੁਸਾਰ ਇਸ ਹਾਦਸੇ ਵਿਚ 112 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 63 ਨੂੰ ਹਸਪਤਾਲ ਲਿਜਾਇਆ ਗਿਆ। ਹਸਨ ਨੇ ਅੱਗੇ ਕਿਹਾ ਕਿ ਅੱਗ ਵਿੱਚ ਘੱਟੋ-ਘੱਟ 49 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਵਿੱਚ ਕਿਸੇ ਦੀ ਮੌਤ ਦੀ ਰਿਪੋਰਟ ਨਹੀਂ ਹੈ। ਸੇਲਾਂਗੋਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 82 ਲੋਕਾਂ ਨੂੰ ਬਚਾਇਆ ਗਿਆ ਹੈ। ਹਾਲਾਤ ਆਮ ਵਾਂਗ ਹੋਣ ਤੱਕ ਖੇਤਰ ਵਾਸੀਆਂ ਨੂੰ ਅਸਥਾਈ ਤੌਰ ’ਤੇ ਨੇੜਲੀ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।