ਬੀ.ਸੀ. ਦੇ ਲੋਕਾਂ ਲਈ ਵਧੇਰੇ ਮਜ਼ਬੂਤ ਖਪਤਕਾਰ ਸੁਰੱਖਿਆ ਕੀਤੀ ਜਾਵੇਗੀ ਕਾਇਮ: ਨਿੱਕੀ ਸ਼ਰਮਾ

0
23

ਵਿਕਟੋਰੀਆ – ਬੀ.ਸੀ. ਵਿੱਚ ਖਪਤਕਾਰ ਸੁਰੱਖਿਆ ਕਨੂੰਨਾਂ ਵਿੱਚ ਪ੍ਰਸਤਾਵਿਤ ਸੋਧਾਂ ਵਿਕਰੀ ਦੇ ਅਣਉਚਿਤ ਅਭਿਆਸਾਂ ‘ਤੇ ਨਕੇਲ ਕੱਸਣਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਨਵੀਂ ਖਰੀਦਦਾਰੀ ਕਰਦੇ ਸਮੇਂ ਲੋਕਾਂ ਨੂੰ ਬਿਹਤਰ ਸੁਰੱਖਿਆ ਮਿਲੇ।
“ਬਹੁਤ ਲੰਬੇ ਸਮੇਂ ਤੋਂ, ਬੀ.ਸੀ. ਦੇ ਲੋਕਾਂ ਨੂੰ ਇਕਰਾਰਨਾਮਿਆਂ ਦੀਆਂ ਗੈਰ-ਵਾਜਬ ਸ਼ਰਤਾਂ ਅਤੇ ਰੋਜ਼ਾਨਾ ਦੀਆਂ ਚੀਜ਼ਾਂ ‘ਤੇ ਵਿਕਰੀ ਦੇ ਅਣਉਚਿਤ ਅਭਿਆਸਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ,” ਅਟਰਨੀ ਜਨਰਲ, ਨਿੱਕੀ ਸ਼ਰਮਾ ਨੇ ਕਿਹਾ। “ਇਹ ਨਵੀਆਂ ਸੋਧਾਂ ਵੱਧ ਰਹੀ ਗੁੰਝਲਦਾਰ ਮਾਰਕਿਟ ਵਿੱਚ ਲੋਕਾਂ ਨੂੰ ਅਣਉਚਿਤ ਕਾਰੋਬਾਰੀ ਅਭਿਆਸਾਂ ਤੋਂ ਬਿਹਤਰ ਤਰੀਕੇ ਨਾਲ ਸੁਰੱਖਿਅਤ ਕਰਨਗੀਆਂ।“
ਪ੍ਰਸਤਾਵਿਤ ਵਿਧਾਨਕ ਤਬਦੀਲੀਆਂ ਸਮਕਾਲੀ ਕਾਰੋਬਾਰੀ ਅਭਿਆਸਾਂ ਨੂੰ ਦਰਸਾਉਣ ਲਈ ‘ਬਿਜ਼ਨੈਸ ਪ੍ਰੈਕਟਿਿਸਜ਼ ਐਂਡ ਕੰਸਿਊਮਰ ਪ੍ਰੋਟੈਕਸ਼ਨ’ ਨੂੰ ਆਧੁਨਿਕ ਬਣਾਉਂਦੀਆਂ ਹਨ। ਇਹ ਸੋਧਾਂ ਇਕਰਾਰਨਾਮੇ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਤ ਕਰਨ ਅਤੇ ਖਪਤਕਾਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
ਕਨੂੰਨ ਵਿੱਚ ਪ੍ਰਮੁੱਖ ਪ੍ਰਸਤਾਵਿਤ ਤਬਦੀਲੀਆਂ ਇਹ ਕਰਨਗੀਆਂ:
• ਕਾਰੋਬਾਰਾਂ ਨੂੰ ਇਕਰਾਰਨਾਮੇ ਦੀਆਂ ਮਹੱਤਵਪੂਰਨ ਸ਼ਰਤਾਂ ਨੂੰ ਪਹਿਲਾਂ ਪ੍ਰਦਾਨ ਕਰਨ ਦੀ ਲੋੜ, ਜਿਸ ਵਿੱਚ ਰੀਨਿਊਲ (ਨਵੀਨੀਕਰਨ), ਰੱਦ ਕਰਨ, ਰਿਟਰਨ ਅਤੇ ਰਿਫੰਡ ਪੌਲਿਸੀਆਂ ਨਾਲ ਸੰਬੰਧਿਤ, ਖਪਤਕਾਰਾਂ ਲਈ ਬਿਹਤਰ ਉਪਾਅ ਸ਼ਾਮਲ ਹਨ;
• ਔਟੋਮੈਟਿਕ ਸਬਸਕ੍ਰਿਪਸ਼ਨ ਰੀਨਿਊਲ ਲਈ ਨੋਟੀਫਿਕੇਸ਼ਨ ਲੋੜਾਂ ਪੇਸ਼ ਕਰਨਾ ਅਤੇ ਗਾਹਕ ਦੀ ਸਹਿਮਤੀ ਤੋਂ ਬਿਨਾਂ ਇਕਰਾਰਨਾਮੇ ਵਿੱਚ ਮਹੱਤਵਪੂਰਨ ਤਬਦੀਲੀਆਂ ਨੂੰ ਸੀਮਤ ਕਰਨਾ;
• ਇਕਰਾਰਨਾਮੇ ਦੀਆਂ ਉਨ੍ਹਾਂ ਸ਼ਰਤਾਂ ‘ਤੇ ਪਾਬੰਦੀ ਲਗਾਉਣਾ ਜੋ ਕਲਾਸ ਐਕਸ਼ਨ ਮੁਕੱਦਮਿਆਂ ਵਿੱਚ ਭਾਗੀਦਾਰੀ ਨੂੰ ਸੀਮਤ ਕਰਦੀਆਂ ਹਨ, ਖਪਤਕਾਰਾਂ ਦੇ ਵਰਤੋਂ ਨਾਲ ਸੰਬੰਧਿਤ ਰੀਵਿਊ ਨੂੰ ਸੀਮਤ ਕਰਦੀਆਂ ਹਨ, ਜਾਂ ਜਿਨ੍ਹਾਂ ਲਈ ਵਿਵਾਦਾਂ ਦੇ ਨਿਪਟਾਰੇ ਲਈ ਨਿੱਜੀ ਪ੍ਰਕਿਿਰਆ ਦੀ ਲੋੜ ਹੁੰਦੀ ਹੈ;
• ਉੱਚ ਲਾਗਤ ਵਾਲੇ ਘਰੇਲੂ ਉਤਪਾਦਾਂ, ਜਿਵੇਂ ਕਿ ਏਅਰ ਕੰਡੀਸ਼ਨਰ ਅਤੇ ਫਰਨੇਸ, ਦੀ ਸਿੱਧੀ ਵਿਕਰੀ ‘ਤੇ ਪਾਬੰਦੀ ਲਗਾਉਣਾ ਅਤੇ ਸਿੱਧੀ ਵਿਕਰੀ ਦੇ ਹਿੱਸੇ ਵਜੋਂ ਕਰਜ਼ੇ ਦੀ ਪੇਸ਼ਕਸ਼ ‘ਤੇ ਪਾਬੰਦੀ ਲਗਾਉਣਾ, ਜਿਸ ਨਾਲ ਅਣਉਚਿਤ ਅਭਿਆਸਾਂ ਦੇ ਜੋਖਮ ਨੂੰ ਘਟਾਇਆ ਜਾ ਸਕੇ;
• ਖਪਤਕਾਰਾਂ ਨੂੰ ਨਿਰਧਾਰਤ ਸ਼ਰਤਾਂ ਤਹਿਤ ਇਕਰਾਰਨਾਮਿਆਂ ਨੂੰ ਰੱਦ ਕਰਨ ਲਈ ਸਪੱਸ਼ਟ ਰਸਤੇ ਪ੍ਰਦਾਨ ਕਰਨਾ; ਅਤੇ
• ਖਪਤਕਾਰਾਂ ਨੂੰ ਭਫਛਫਅ ਦੇ ਤਹਿਤ ਵਿਵਾਦਾਂ ਦਾ ਫੈਸਲਾ ਕਰਨ ਲਈ ‘ਸਿਵਲ ਰੈਜ਼ੋਲਿਊਸ਼ਨ ਟ੍ਰਾਇਬਿਊਨਲ’ ਦੀ ਵਰਤੋਂ ਕਰਨ ਦੇ ਸਮਰੱਥ ਕਰਨਾ।
“ਸਾਡਾ ਦਫ਼ਤਰ ਉਨ੍ਹਾਂ ਬਜ਼ੁਰਗਾਂ ਤੋਂ ਸੁਣਦਾ ਹੈ ਜੋ ਘੁਟਾਲਿਆਂ ਦਾ ਸ਼ਿਕਾਰ ਹੋਏ ਹਨ ਅਤੇ ਵਿਕਰੀ ਦੀਆਂ ਉੱਚ-ਦਬਾਅ ਵਾਲੀਆਂ ਕਾਰਜਨੀਤੀਆਂ ਕਾਰਨ ਉਨ੍ਹਾਂ ਨੇ ਕੋਈ ਇਹੋ ਜਿਹੀ ਚੀਜ਼ ਅਤੇ ਸੇਵਾ ਖਰੀਦੀ ਹੈ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਸੀ,” ਬੀ.ਸੀ. ਦੇ ਸੀਨੀਅਰਜ਼ ਐਡਵੋਕੇਟ, ਡੈਨ ਲੈਵਿਟ ਨੇ ਕਿਹਾ। “ਬ੍ਰਿਿਟਸ਼ ਕੋਲੰਬੀਆ ਦੇ ਬਹੁਤ ਸਾਰੇ ਵੱਡੀ ਉਮਰ ਦੇ ਲੋਕ ਨਿਸ਼ਚਿਤ ਆਮਦਨ ‘ਤੇ ਰਹਿੰਦੇ ਹਨ ਅਤੇ ਆਪਣੀ ਵਿੱਤੀ ਸਥਿਤੀ ਦਾ ਬਹੁਤ ਧਿਆਨ ਰੱਖਦੇ ਹਨ। ਇਸ ਲਈ, ਬਜ਼ੁਰਗਾਂ ਅਤੇ ਹੋਰਨਾਂ ਨੂੰ ਪਹਿਲਾਂ ਹੀ ਇਕਰਾਰਨਾਮਿਆਂ ਦੀ ਸਮੀਖਿਆ ਕਰਨ ਦਾ ਮੌਕਾ ਦੇਣਾ ਅਤੇ ਘਰ ਦੀ ਵਿਕਰੀ ‘ਤੇ ਪਾਬੰਦੀ ਲਗਾਉਣਾ ਬਜ਼ੁਰਗ ਲੋਕਾਂ ਲਈ ਉਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਮੌਕਿਆਂ ਨੂੰ ਘਟਾ ਦੇਵੇਗਾ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਅਤੇ ਜਿਨ੍ਹਾਂ ਨੂੰ ਉਹ ਖਰੀਦਣ ਦੇ ਸਮਰੱਥ ਨਹੀਂ ਹਨ।“
ਇਹ ਸੋਧਾਂ ਜਨਤਕ ਅਤੇ ਹਿੱਤਧਾਰਕਾਂ ਦੀ ਸ਼ਮੂਲੀਅਤ ਦੇ ਅਧਾਰ ‘ਤੇ ਵਿਕਸਤ ਕੀਤੀਆਂ ਗਈਆਂ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੀ.ਸੀ. ਦੇ ਜੋਖਮ ਪ੍ਰਤੀ ਸਭ ਤੋਂ ਕਮਜ਼ੋਰ ਖਪਤਕਾਰ, ਜਿਨ੍ਹਾਂ ਵਿੱਚ ਬਜ਼ੁਰਗ, ਕੈਨੇਡਾ ਵਿੱਚ ਨਵੇਂ ਆਏ ਲੋਕ ਅਤੇ ਘੱਟ ਆਮਦਨ ਜਾਂ ਅਪੰਗਤਾਵਾਂ ਵਾਲੇ ਲੋਕ ਸ਼ਾਮਲ ਹਨ, ਆਪਣੇ ਅਧਿਕਾਰਾਂ ਤੋਂ ਜਾਣੂ ਹਨ ਅਤੇ ਸੁਰੱਖਿਅਤ ਹਨ।
ਸੂਬਾ ਕੰਸਿਊਮਰ ਪ੍ਰੋਟੈਕਸ਼ਨ ਬੀ ਸੀ’ ਅਤੇ ਹਿੱਤਧਾਰਕਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਤਾਂ ਜੋ ਤਬਦੀਲੀਆਂ ਦਾ ਸੁਚਾਰੂ ਢੰਗ ਨਾਲ ਸਮਰਥਨ ਕੀਤਾ ਜਾ ਸਕੇ ਅਤੇ ਕਾਰੋਬਾਰਾਂ ਨੂੰ ਨਵੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਅਭਿਆਸਾਂ ਨੂੰ ਵਿਵਸਥਿਤ ਕਰਨ ਲਈ ਵਾਜਬ ਸਮਾਂ ਪ੍ਰਦਾਨ ਕੀਤਾ ਜਾ
ਸਕੇ।