ਅਨੋਖਾ ਵਿਆਹ: ਮੁੰਡੇ ਦੇ ਘਰ ਬਰਾਤ ਲੈ ਕੇ ਪੁੱਜੀ ਕੁੜੀ

0
12

ਫਿਰੋਜ਼ਪੁਰ: ਅੱਜਕਲ ਲੋਕ ਆਪਣੇ ਬੱਚਿਆਂ ਦੇ ਵਿਆਹਾਂ ‘ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ ਅਤੇ ਕਈ ਲੋਕ ਤਾਂ ਦਿਖਾਵਾ ਕਰਨ ਲਈ ਵੱਡੇ- ਵੱਡੇ ਮਹਿੰਗੇ ਮੈਰਿਜ ਪੈਲੇਸਾਂ ‘ਚ ਵਿਆਹ ਕਰਵਾ ਰਹੇ ਹਨ, ਭਾਵੇਂ ਉਨ੍ਹਾਂ ਦੇ ਸਿਰ ਕਰਜ਼ਾ ਹੀ ਕਿਉਂ ਨਾ ਚੜ੍ਹ ਜਾਵੇ। ਅਜਿਹੇ ਲੋਕਾਂ ਨੂੰ ਨਵਾਂ ਰਸਤਾ ਦਿਖਾਉਣ ਅਤੇ ਪ੍ਰੇਰਿਤ ਕਰਨ + ਲਈ ਕੈਨੇਡਾ ਤੋਂ ਆਏ ਮੁੰਡੇ-ਕੁੜੀ ਨੇ ਅਨੋਖੇ ਤਰੀਕੇ ਨਾਲ ਵਿਆਹ ਕਰਵਾਇਆ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਿਦੇਸ਼ ‘ਚ ਰਹਿਣ ਵਾਲਾ ਇਹ ਜੋੜਾ ਪੰਜਾਬ ‘ਚ ਵਾਪਸ ਆਪਣੇ ਘਰ ਆ ਕੇ ਵਿਆਹ ਕਰ ਰਿਹਾ ਹੈ, ਜੋ ਸਮੁੱਚੇ ਸਮਾਜ ਲਈ ਇਕ ਪ੍ਰੇਰਨਾ ਹੈ। ਇਹ ਵਿਆਹ ਪੰਜਾਬ ਦੇ ਸਰਹੱਦੀ ਜ਼ਿਲਾ
ਫਿਰੋਜ਼ਪੁਰ ਦੇ ਪਿੰਡ ਕਰੀ ਕਲਾਂ ‘ਚ ਦੇਖਣ ਨੂੰ ਮਿਿਲਆ, ਜਿੱਥੇ ਲਾੜੀ ਲਾੜੇ ਦੇ ਘਰ ਬਰਾਤ ਲੈ ਕੇ ਆਈ। ਇਹ ਵਿਆਹ ਖੇਤਾਂ ‘ਚ ਹੀ ਵੱਡਾ ਟੈਂਟ ਲਾ ਕੀਤਾ ਗਿਆ।
ਲਾੜੀ ਹਰਮਨ ਕੌਰ ਨੇ ਦੱਸਿਆ ਕਿ ਉਹ ਦੋਵੇਂ ਕੈਨੇਡਾ ‘ਚ ਰਹਿੰਦੇ ਹਨ ਅਤੇ ਵਿਆਹ ਕਰਵਾਉਣ ਲਈ ਖਾਸ ਤੌਰ ‘ਤੇ ਪੰਜਾਬ ‘ਚ ਆਪਣੇ ਘਰ ਆਏ ਹਨ। ਲਾੜੇ ਦੁਰਲਭ ਸਿੰਘ ਨੇ ਕਿਹਾ ਕਿ ਅਸੀਂ ਕਿਸਾਨ ਦੇ ਪੁੱਤ ਅਤੇ ਧੀ ਹਾਂ ਅਤੇ ਸਾਨੂੰ ਪਹਿਲੇ ਕਿਸਾਨੀ ਅੰਦੋਲਨ ਤੋਂ ਸਿੱਖਿਆ ਮਿਲੀ ਸੀ ਕਿ ਸਾਨੂੰ ਕਿਸਾਨੀ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਆਹ ਕਿਸਾਨੀ ਨੂੰ ਸਮਰਪਿਤ ਹੈ। ਵਿਆਹ ਵਾਲੇ ਪੰਡਾਲ ਨੂੰ ਰੰਗ-ਬਿਰੰਗੇ ਬੂਟਿਆਂ ਨਾਲ ਸਜਾਇਆ ਗਿਆ ਸੀ ਅਤੇ ਵਿਦਾਈ ਦੇ ਸਮੇਂ ਲਾੜੇ- ਲਾੜੀ ਦੇ ਰਿਸ਼ਤੇਦਾਰਾਂ ਨੂੰ ਬੂਟੇ ਵੰਡੇ ਗਏ।