ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ

0
3687

ਕਲੇਰ ਟ੍ਰੇਵੀਨਾ ਵਲੋਂ

ਪਿੱਛਲੇ ਕੁਝ ਸਮੇ ਵਿੱਚ ਸਾਡੀ ਸਰਕਾਰ ਨੇ ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ (Community Benefit Agreements) ਬਾਰੇ ਜਾਣਕਾਰੀ ਦਿੱਤੀ ਸੇ। ਸੂਬੇ ਭਰ ਵਿਚ ਵਧੀਆ ਨੌਕਰੀਆਂ ਬਣਾਉਣ ਦੀ ਯੋਜਨਾ ਵਿਚ ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟ ਇਕ ਅਹਿਮ ਹਿੱਸਾ ਹਨ।
ਇਹ ਏਗ੍ਰੀਮੇੰਟ ਯਕੀਨੀ ਬਣਾਉਂਦੇ ਹਨ ਕਿ ਜਦ ਜਨਤਕ ਡਾਲਰਾਂ ਦੇ ਨਾਲ ਕੋਈ ਬੁਨਿਆਦੀ ਕੱਮ ਹੋਵੇ, ਉਹ ਪ੍ਰੋਜੈਕਟ ਵਧੀਆ ਨੌਕਰੀਆਂ ਪੈਦਾ ਕਰੇ, ਸਥਾਨਕ ਛੋਟੇ ਵਪਾਰਾਂ ਦੀ ਸਹਾਇਤਾ ਹੋਵੇ, ਬੀ.ਸੀ. ਵਿਚ ਵਰਕਰਾਂ ਦੇ ਘਾਟੇ ਨੂੰ ਖਤਮ ਕਰਨ ਲਈ ਸਿਖਾਂਦਰੂ ਵਰਕਰਾਂ ਨੂੰ ਸਹਾਇਤਾ ਮਿਲੇ, ਅਤੇ ਬੁਨਿਆਦੀ ਪ੍ਰੋਜੈਕਟ ਸਮੇ ਮੁਤਾਬਕ ਅਤੇ ਬੱਜਟ ਦੇ ਮੁਤਾਬਕ ਪੂਰਾ ਹੋਵਣ।
ਪਿੱਛਲੇ ਸਮੇ ਵਿੱਚ ਬਹੁਤ ਵਿਅਕਤੀਆਂ ਨੇ ਮੈਨੂੰ ਪੁੱਛਿਆ ਕਿ ਇਸ ਏਗ੍ਰੀਮੇੰਟ ਦੇ ਨਾਲ ਉਹਨਾਂ ਦੀ ਜ਼ਿੰਦਗੀ ਉਤੇ ਕੀ ਅਸਰ ਹੋ ਸਕਦਾ ਹੈ। ਮੈਂ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੀ ਹਾਂ ਅਤੇ ਤੁਹਾਨੂੰ ਕੁਝ ਵਧੇਰੀ ਜਾਣਕਾਰੀ ਦੇਣਾ ਚਾਹੁੰਦੀ ਹਾਂ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਇਹ ਏਗ੍ਰੀਮੇੰਟ ਕਿੱਦਾਂ ਲੋਕਾਂ ਲਈ, ਵਪਾਰਾਂ ਲਈ, ਅਤੇ ਭਾਈਚਾਰਿਆਂ ਲਈ ਲਾਭਦਾਇਕ ਹਨ।
ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ ਦਾ ਸਭ ਤੋਂ ਵੱਡਾ ਇਰਾਦਾ ਲੋਕਾਂ ਦੇ ਲਾਭ ਦਾ ਹੈ। ਇਹਨਾਂ ਏਗ੍ਰੀਮੇੰਟਾਂ ਨਾਲ ਪ੍ਰੋਜੈਕਟ ਦੇ 100 ਕਿਲੋਮੀਟਰ ਦੇ ਰਹਿਣ ਵਾਲੇ ਵਰਕਰਾਂ ਨੂੰ ਕੱਮ ਲਈ ਪਹਿਲ ਦਿੱਤੀ ਜਾਵੇਗੀ। ਲੋਕਲ ਵਿਅਕਤੀਆਂ ਨੂੰ ਨਿਯੁਕਤ ਕਰਕੇ ਬੀ.ਸੀ. ਦੇ ਪਰਿਵਾਰਾਂ ਨੂੰ ਦਾਲ-ਰੋਟੀ ਮਿਲੇਗੀ। ਜਦ ਵਰਕਰ ਸਥਾਨਕ ਵਪਾਰਾਂ ਵਿੱਚ ਪੇਸ਼ ਖਰਚਣਗੇ, ਸਥਾਨਕ ਆਰਥਿਕਤਾ ਦਾ ਵਾਧਾ ਹੋਵੇਗਾ ਅਤੇ ਭਾਈਚਾਰਿਆਂ ਦੀ ਤਰੱਕੀ ਹੋਵੇਗੀ। ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟ ਔਰਤਾਂ ਅਤੇ ਫਰਸਟ ਨੇਸ਼ੰਸ (ਆਦਿਵਾਸੀ) ਵਰਗੇ ਕਮ ਨੁਮਾਇੰਦਗੀ ਵਾਲੇ ਵਿਅਕਤੀਆਂ ਨੂੰ ਨਿਯੁਕਤ ਕਰਨ ਲਈ ਵੀ ਕੱਮ ਕਰਨਗੇ।
ਬ੍ਰਿਟਿਸ਼ ਕੋਲੰਬੀਆ ਵਿੱਚ ਮਾਹਿਰ ਵਰਕਰਾਂ ਦਾ ਵੱਡਾ ਘਾਟਾਂ ਹੈ। ਪੁਰਾਣੀ ਬੀ.ਸੀ. ਲਿਬਰਲ ਸਰਕਾਰ ਇਸ ਗੱਲ ਨੂੰ ਸਾਲਾਂ ਤੋਂ ਅਣਗੌਲਦੀ ਆਈ ਹੈ। ਪ੍ਰੋਜੈਕਟ ਨੂੰ ਪਹਿਲਾਂ ਤੋਂ ਹੀ ਨਿਯੁਕਤ ਕਰਨ ਲਈ ਵਰਕਰ ਨਾਹੀ ਮਿਲ ਰਹੇ, ਅਤੇ ਜੇ ਕੁਝ ਨਹੀਂ ਕੀਤਾ ਗਿਆ ਹੱਲ ਲੱਭਣ ਲਈ, ਪੁਰਾਣੇ ਵਰਕਰ ਰਿਟਾਇਰ ਹੋ ਜਾਣਗੇ ਅਤੇ ਇਹ ਸਮੱਸਿਆ ਇਕ ਸੰਕਟ ਬਣ ਜਾਵੇਗੀ। ਇਹ ਘਾਟਾ ਆਰਥਿਕਤਾ ਦੇ ਵਾਧਾ ਨੂੰ ਰੋਕ ਰਿਹਾ ਹੈ ਅਤੇ ਪ੍ਰੋਜੈਕਟਾਂ ਦੇ ਖਰਚੇ ਨੂੰ ਵਧ ਰਿਹਾ ਹੈ। ਅਸੀਂ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹਾਂ।
ਇਸ ਲਈ ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ ਵਿੱਚ ਪ੍ਰੋਜੈਕਟਾਂ ਲਈ 25% ਮਾਤਰਾ ਵਰਕਰਾਂ ਦੀ ਸਿਖਾਂਦੂ ਵਰਕਰਾਂ ਲਈ ਰਾਖੀ ਜਾਵੇਗੀ। ਇਸ ਦੇ ਨਾਲ ਨੌਜਵਾਨ ਵਿਅਕਤੀਆਂ ਲਈ ਨਵੇਂ ਮੌਕੇ ਪੈਦਾ ਹੋਣਗੇ, ਅਤੇ ਇਕ ਨਵੀ ਵਰਕਰਾਂ ਦੀ ਪੀੜ੍ਹੀ ਤਿਆਰ ਹੋਵੇਗੀ। 25% ਮਾਤਰਾ ਤੋਂ ਬਿੰਨਾ ਕੱਮ ਦੇਣ ਵਾਲਿਆਂ ਨੂੰ ਵਰਕਰਾਂ ਨੂੰ ਟ੍ਰੇਨ ਕਰਨ ਲਈ ਕੋਈ ਉਤਸ਼ਾਹ ਨਹੀਂ ਸੀ ਮਿਲਣਾ। ਨੌਜਵਾਨ ਵਰਕਰਾਂ ਨੂੰ ਟ੍ਰੇਨਿੰਗ ਨਹੀਂ ਮਿਲ ਰਹੀ, ਅਤੇ ਇਹ ਬੀ.ਸੀ. ਵਿੱਚ ਵਰਕਰਾਂ ਦੇ ਘਾਟੇ ਦਾ ਇਕ ਬਹੁਤ ਵੱਡਾ ਕਾਰਣ ਹੈ।
ਬੀ.ਸੀ. ਲਿਬਰਲ ਅਤੇ ਉਹਨਾਂ ਦੇ ਧੰਨੀ ਦੋਸਤਾਂ ਨੇ ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ ਦੇ ਖਰਚੇ ਬਾਰੇ ਬਹੁਤ ਨਿੰਦਾਤਮਕ ਅਤੇ ਗਲਤ ਬਿਆਨ ਦਿੱਤੇ ਹਨ। ਜਿਆਦਾ ਸਿਖਾਂਦੂ ਵਰਕਰ ਹੋਣ ਕਾਰਣ ਵਧੇਰੇ ਫੁਲ ਟਾਈਮ ਵਰਕਰਾਂ ਦੀ ਜ਼ਰੂਰਤ ਹੋਵੇਗੀ ਤਾਂ ਕਿ ਕੰਮ ਪੂਰੀ ਤਰਾਂ ਹੋ ਸਕੇ। ਇਸ ਕਾਰਣ 4 ਤੋਂ 7% ਦਾ ਨਿਵੇਸ਼ ਪਹਿਲਾਂ ਜ਼ਰੂਰ ਹੋਵੇਗਾ (ਜੋ ਪਹਿਲਾ ਹੀ ਸੱਦੇ ਬੇੜਗੇਟ ਦਾ ਹਿੱਸਾ ਹੈ), ਪਰ ਭਵਿੱਖ ਵਿੱਚ ਨਵੇਂ ਵਰਕਰਾਂ ਨੂੰ ਟ੍ਰੇਨਿੰਗ ਦੇਣ ਦਾ ਆਰਥਿਕ ਲਾਭ ਖਰਚੇ ਤੋਂ ਕਈ ਗੁਣਾ ਜਿਆਦਾ ਹੈ। ਪਟੂਲੋ ਬ੍ਰਿਜ ਦੇ ਪੁਨਰ ਨਿਰਮਾਣ ਦੇ 1.277 ਬਿਲੀਅਨ ਡਾਲਰ ਦੇ ਬੱਜਟ ਵਿੱਚ, ਇਹ ਖਰਚੇ ਪਹਿਲਾ ਤੋਂ ਹੀ ਸ਼ਾਮਿਲ ਕੀਤੇ ਗਏ ਹਨ।
ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ ਦੇ ਨਾਲ ਯਕੀਨੀ ਬਣਾਈ ਜਾਵੇਗੀ ਕਿ ਪ੍ਰੋਜੈਕਟ ਟਾਈਮ ਮੁਤਾਬਕ ਅਤੇ ਬੱਜਟ ਮੁਤਾਬਕ ਪੂਰੇ ਹੋਣ। ਬਹੁਤ ਸਾਲਾਂ ਲਈ ਬੀ.ਸੀ. ਲਿਬਰਲਾਂ ਨੇ ਇਕ “ਲੋ ਬਿਡ ਮੌਡਲ” (low bid model) ਦਾ ਇਸਤਿਮਾਲ ਕੀਤਾ ਹੈ ਜਿਸ ਦੇ ਨਾਲ ਪ੍ਰੋਜੈਕਟਾਂ ਦਾ ਖਰਚਾ ਕਈ ਕਰੋੜ ਡਾਲਰ ਵੱਧ ਗਿਆ ਸੀ। ਇਸ ਗੱਲ ਨੂੰ ਬੀ.ਸੀ. ਲਿਬਰਲਾਂ ਦੇ ਲੀਡਰ ਐਂਡਰੂ ਵਿਲਕਿਨਸਨ ਤੋਂ ਵਧੀਆ ਹੋਰ ਕੋਈ ਨਹੀਂ ਜਾਣਦਾ। ਜਦ ਉਹ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਨਿਰਮਾਣ ਦੇ ਜੁੰਮੇਵਾਰ ਪ੍ਰਤਿਨਿਧੀ ਮੰਤਰੀ ਸਨ, ਉਹਨਾਂ ਨੇ ਨਿਰਮਾਣ ਦੇ ਬੱਜਟ ਤੋਂ 335 ਮਿਲੀਅਨ ਡਾਲਰ ਜਿਆਦਾ ਖਰਚੇ।
ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟਾਂ ਦੀ ਸਾਈਨ ਕੀਤੀ ਹੋਈ ਕੋਲੈਕਟਿਵ ਏਗ੍ਰੀਮੇੰਟ ਦੇ ਨਾਲ ਪ੍ਰੋਜੈਕਟ ਦੌਰਾਨ ਤਨਖਾਹਾਂ ਪੱਕਿਆਂ ਹੋਣਗੀਆਂ ਜਿਸ ਦੇ ਨਾਲ ਸਟ੍ਰਾਈਕ ਜਾ ਲਾਕ-ਆਊਟ ਹੋਣ ਦੀ ਸੰਭਾਵਨਾ ਘੱਟੇਗੀ। ਇਸ ਦੇ ਨਾਲ ਅੰਦੇਜੇ ਨਾਲ ਪੈਸੇ ਖਰਚ ਹੋਵੇਗਾ। ਉਲਟਾ ਲਿਬਰਲਾਂ ਨੇ ਖਰਚੇ ਵਧਾਏ ਸਨ, ਘਟਤਾਏ ਨਹੀਂ।
ਇਹ ਏਗ੍ਰੀਮੇੰਟ ਬੀ.ਸੀ. ਵਿੱਚ ਅਤੇ ਹੋਰ ਅਧਿਕਾਰ ਖੇਤਰਾਂ ਪਿੱਛਲੇ ਕਈ ਦਹਾਕਿਆਂ ਤੋਂ ਵਰਤੇ ਜਾ ਰਹੇ ਹਨ। ਸਨ 1963 ਤੋਂ 17 ਬੀ.ਸੀ. ਹਾਈਡ੍ਰੋ ਦੇ ਡੈਮ ਇਹਨਾਂ ਏਗ੍ਰੀਮੇੰਟਾਂ ਦੇ ਨਾਲ ਬਣਾਏ ਹੋਏ ਹਨ। ਹਰ ਇਕ ਡੈਮ ਟਾਈਮ ਮੁਤਾਬਕ ਅਤੇ ਬੱਜਟ ਮੁਤਾਬਕ ਪੂਰਾ ਕੀਤਾ ਗਿਆ ਸੀ।
ਬੀ.ਸੀ. ਦੇ ਹਰ ਯੂਨੀਅਨਾਈਜ਼ਡ ਵਰਕਸਾਈਟਾਂ ਵਾਂਗ, ਪ੍ਰੋਜੈਕਟ ਉਤੇ ਕੰਮ ਕਰਨ ਵਾਲੇ ਹਰ ਵਰਕਰ ਨੂੰ ਯੂਨੀਅਨ ਦਾ ਮੇਮ੍ਬਰ ਹੋਣਾ ਪਵੇਗਾ। ਲੇਕਨ ਹਰ ਕਾਬਲ ਵਰਕਰ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ, ਭਾਵੇ ਉਹ ਇਸ ਵੇਲੇ ਯੂਨੀਅਨ ਦੇ ਮੇਮ੍ਬਰ ਹੋਣ ਜਾ ਨਾ ਹੋਣ। ਯੂਨੀਅਨ ਅਤੇ ਵਗੈਰ-ਯੂਨੀਅਨ ਵਾਲੇ ਕਾਂਟ੍ਰੈਕ੍ਟਰ ਇਸ ਪ੍ਰੋਜੈਕਟ ਵਿੱਚ ਆਪਣੀ ਬੋਲੀ ਲਾਗਾ ਸਕਦੇ ਹਨ। ਏਗ੍ਰੀਮੇੰਟ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਵਗੈਰ-ਯੂਨੀਅਨ ਵਾਲੇ ਕਾਂਟ੍ਰੈਕ੍ਟਰਾਂ ਨੂੰ ਤਰਕੀਬ ਦਾ ਹਿੱਸਾ ਬਨਣ ਵਿੱਚ ਰੋਕੇ।
ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟ ਸਥਾਨਕ ਅਤੇ ਛੋਟੇ ਵਪਾਰਾਂ ਲਾਏ ਵਧੀਆ ਹਨ ਕਿਉਂਕਿ ਇਕ ਟਿੱਕੀ ਹੋਈ ਤਨਖਾਹ ਦੇ ਨਾਲ ਹਰ ਕਾਂਟ੍ਰੈਕ੍ਟਰ ਨੂੰ ਪ੍ਰੋਜੈਕਟ ਵਿੱਚ ਬੋਲੀ ਲਗਾਉਣ ਵਿੱਚ ਬਰਾਬਰ ਮੌਕਾ ਮਿਲੇਗਾ।
ਆਪਣੇ ਸੂਬੇ ਵਿੱਚ ਲੋਕ ਕੜੀ ਮੇਹਨਤ ਕਰਦੇ ਹਨ, ਅਤੇ ਉਹ ਆਪਣੇ ਰਹਿਣ ਵਾਲੇ ਭਾਈਚਾਰੇ ਦਾ ਖਿਆਲ ਵੀ ਰੱਖਦੇ ਹਨ। ਸੂਬੇ ਦੇ ਬੁਨਿਆਦੀ ਪ੍ਰੋਜੈਕਟ ਦਾ ਲਾਭ ਉਹਨਾਂ ਨੂੰ ਵੀ ਹੋਣਾ ਚਾਹੀਦਾ ਹੈ।
ਹੁਣ ਵੇਲਾ ਹੈ ਬੁਨਿਆਦੀ ਨਿਵੇਸ਼ਾਂ ਨੂੰ ਲੋਕਾਂ ਦੇ ਹਿਤ ਲਈ ਬਣਾਉਣ ਦਾ। ਕਮਿਊਨਿਟੀ ਬੇਨੇਫਿਟ ਏਗ੍ਰੀਮੇੰਟ ਇਹ ਕੱਮ ਕਰਨਗੇ।