ਪਾਸਪੋਰਟਾਂ ਦੀ ਰੈਂਕਿੰਗ ’ਚ ਭਾਰਤ ਪਛੜਿਆ ਰੈਂਕਿੰਗ ਵਿਚ ਪਛੜਿਆ ਭਾਰਤ

0
15

ਦੁਨੀਆ ਦੇ ਕਿਸੇ ਵੀ ਦੇਸ਼ ਦੀ ਯਾਤਰਾ ਕਰਨੀ ਹੋਵੇ ਤਾਂ ਪਾਸਪੋਰਟ ਦੀ ਲੋੜ ਪੈਂਦੀ ਹੈ। ਉਥੇ, ਦੂਜੇ ਦੇਸ਼ਾਂ ’ਚ ਘੁੰਮਣ ਲਈ ਵੀਜ਼ਾ ਦੀ ਵੀ ਲੋੜ ਪੈਂਦੀ ਹੈ। ਵੀਜ਼ਾ ਇਕ ਨਿਸ਼ਚਿਤ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ, ਕੁਝ ਦੇਸ਼ਾਂ ਨੂੰ ਇਨੀਂ ਸਹੂਲਤ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪਾਸਪੋਰਟ ‘ਤੇ ਵੀਜ਼ਾ ਦੀ ਲੋੜ ਨਹੀਂ ਪੈਂਦੀ। ਜਿੰਨੇ ਜ਼ਿਆਦਾ ਦੇਸ਼ਾਂ ’ਚ ਵੀਜ਼ਾ ਦੀ ਲੋੜ ਨਹੀਂ ਪਵੇਗੀ, ਉਸ ਦੇਸ਼ ਦਾ ਪਾਸਪੋਸਟ ਨੂੰ ਉਨ੍ਹਾਂ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਨੂੰ ਲੈ ਕੇ ਲੰਡਨ ਬੇਸਡ ਫਰਮ ੍ਹੲਨਲਏ ਫ਼ ਫੳਰਟਨੲਰਸ ਨੇ 2025 ਦੀ ਪਹਿਲੀ ਛਿਮਾਹੀ ਲਈ ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਦੀ ਰਿਪੋਰਟ ਜਾਰੀ ਕੀਤੀ ਹੈ।
ਹੈਨਲੇ ਪਾਸਪੋਰਟ ਇੰਡੈਕਸ ਦੇ ਅਨੁਸਾਰ, ਸਿੰਗਾਪੁਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਸ ਦੇਸ਼ ਦੇ ਪਾਸਪੋਰਟ ਧਾਰਕ ਦੁਨੀਆ ਦੇ 195 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ। ਉਥੇ ਹੀ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਪਾਨ ਦਾ ਹੈ। ਜਾਪਾਨੀ ਪਾਸਪੋਰਟ ਧਾਰਕ 193 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਣਗੇ। ਇਸ ਤੋਂ ਬਾਅਦ ਦੱਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਅਤੇ ਫਿਨਲੈਂਡ ਸਾਂਝੇ ਤੌਰ ‘ਤੇ ਤੀਜੇ ਸਥਾਨ ’ਤੇ ਹਨ। ਇਹ ਪਾਸਪੋਰਟ ਧਾਰਕ 192 ਦੇਸ਼ਾਂ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਪ੍ਰਾਪਤ ਕਰ ਸਕਣਗੇ।
ਚੌਥੇ ਸਥਾਨ ’ਤੇ ਆਸਟਰੀਆ, ਡੈਨਮਾਰਕ, ਆਇਰਲੈਂਡ, ਲਕਜ਼ਮਬਰਗ, ਨਾਰਵੇ, ਸਵੀਡਨ ਅਤੇ ਨੀਦਰਲੈਂਡ ਹਨ, ਜਿਨ੍ਹਾਂ ਦੇ ਪਾਸਪੋਰਟ ਧਾਰਕ 191 ਦੇਸ਼ਾਂ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਕਰ ਸਕਦੇ ਹਨ। ਬੈਲਜੀਅਮ, ਪੁਰਤਗਾਲ, ਨਿਊਜ਼ੀਲੈਂਡ, ਸਵਿਟਜ਼ਰਲੈਂਡ ਅਤੇ ਬ੍ਰਿਟੇਨ ਦੇ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹਨ, ਜੋ 190 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦੇ ਹਨ। ਆਸਟ੍ਰੇਲੀਆ ਅਤੇ ਗ੍ਰੀਸ 6ਵੇਂ ਸਥਾਨ ‘ਤੇ ਹਨ, ਜੋ 189 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਆਗਿਆ ਦਿੰਦੇ ਹਨ। ਕੈਨੇਡਾ, ਮਾਲਟਾ ਅਤੇ ਪੋਲੈਂਡ 188 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਦੇ ਨਾਲ 7ਵੇਂ ਸਥਾਨ ‘ਤੇ ਹਨ। ਭਾਰਤ ਦਾ ਪਾਸਪੋਰਟ ਦੁਨੀਆ ਵਿੱਚ 85ਵੇਂ ਸਥਾਨ ‘ਤੇ ਹੈ। ਭਾਰਤੀ ਪਾਸਪੋਰਟ ‘ਤੇ ਦੁਨੀਆ ਦੇ 57 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਉਪਲਬਧ ਹੈ। ਹਾਲਾਂਕਿ, ਭਾਰਤ ਦੀ ਪਾਸਪੋਰਟ ਰੈਂਕਿੰਗ ਪਿਛਲੇ ਸਾਲ ਦੇ ਮੁਕਾਬਲੇ 5 ਅੰਕ ਡਿੱਗ ਗਈ ਹੈ।
ਉਥੇ ਹੀ ਭਾਰਤ ਦੇ ਗੁਆਂਢੀ ਪਾਕਿਸਤਾਨ ਦੇ ਪਾਸਪੋਰਟਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪਾਕਿਸਤਾਨ ਨੂੰ ਇੱਕ ਵਾਰ ਫਿਰ ਸਭ ਤੋਂ ਕਮਜ਼ੋਰ ਪਾਸਪੋਰਟਾਂ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨੀ ਪਾਸਪੋਰਟ 103ਵੇਂ ਨੰਬਰ ‘ਤੇ ਹੈ। ਇਹ ਧਿਆਨ ਦੇਣ ਯੋਗ ਹੈ ਕਿ ਘਰੇਲੂ ਯੁੱਧ ਵਿੱਚ ਫਸੇ ਅਰਬ ਦੇਸ਼ ਯਮਨ ਦੇ ਪਾਸਪੋਰਟ ਦੀ ਵੀ ਇਹੀ ਰੈਂਕਿੰਗ ਹੈ। ਪਾਕਿਸਤਾਨੀ ਪਾਸਪੋਰਟ ਧਾਰਕ ਸਿਰਫ਼ 33 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਦੇ ਕਰ ਸਕਦੇ ਹਨ। ਜਿਨ੍ਹਾਂ ਦੇਸ਼ਾਂ ਦੇ ਪਾਸਪੋਰਟ ਪਾਕਿਸਤਾਨ ਨਾਲੋਂ ਕਮਜ਼ੋਰ ਹਨ, ਉਨ੍ਹਾਂ ਵਿੱਚ ਇਰਾਕ (104ਵਾਂ), ਸੀਰੀਆ (105ਵਾਂ) ਅਤੇ ਅਫਗਾਨਿਸਤਾਨ (106ਵਾਂ) ਸ਼ਾਮਲ ਹਨ। ਸੋਮਾਲੀਆ, ਨੇਪਾਲ, ਫਲਸਤੀਨ ਅਤੇ ਬੰਗਲਾਦੇਸ਼ ਪਾਕਿਸਤਾਨ ਤੋਂ ਉੱਪਰ ਹਨ। ਸੋਮਾਲੀਆ ਦਾ ਪਾਸਪੋਰਟ ਦੁਨੀਆ ਵਿੱਚ 102ਵੇਂ ਸਥਾਨ ‘ਤੇ
ਹੈ।