ਕੰਜ਼ਰਵੇਟਿਵ ਆਗੂ ਵੱਲੋਂ ਜਸਟਿਨ ਟਰੂਡੋ ’ਤੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟਾਂ ਨੂੰ ਡਰੱਗ ਸਿੰਡੀਕੇਟ ਬਣਾਏ ਜਾਣ ਦੇ ਦੋਸ਼ ਦੋ ਪੰਜਾਬੀ ਕੈਨੇਡੀਅਨ ਭਾਰੀ ਮਾਤਰਾ ਵਿਚ ਡਰੱਗ ਸਣੇ ਕਾਬੂ

0
27

ਵਿਨੀਪੈਗ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ’ਤੇ ਡਰੱਗ ਉਨ੍ਹਾਂ ਦੇ ਦੇਸ਼ ਭੇਜਣ ਦੇ ਦੋਸ਼ ਲਾਉਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਉਨ੍ਹਾਂ ’ਤੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟਾਂ ਨੂੰ ਡਰੱਗ ਸਿੰਡੀਕੇਟ ਬਣਾਏ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਮਾਮਲੇ ਵਿਚ ਸਰੀ ਕਲੋਵਰਡੇਲ ਤੋਂ ਕੰਜ਼ਰਵੇਟਿਵ ਐੱਮਐੱਲਏ ਤੇ ਪਬਲਿਕ ਸੇਫ਼ਟੀ ਅਤੇ ਸਾਲਿਸਟਰ ਜਨਰਲ ਲਈ ਸ਼ੈਡੋ ਮੰਤਰੀ ਏਲੇਨੋਰ ਸਟੁਰਕੋ ਨੇ ਕੈਨੇਡੀਅਨ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ ਹੈ। ਇਸ ਦੌਰਾਨ ਉਨ੍ਹਾਂ ਨੇ ਐਕਸ ’ਤੇ ਕੀਤੀ ਇਕ ਪੋਸਟ ਵਿਚ ਕਿਹਾ ਕਿ ਈਬੀ ਤੇ ਟਰੂਡੋ ਦੀਆਂ ਰੈਡੀਕਲ ਡਰੱਗ ਅਤੇ ਨਰਮ-ਅਪਰਾਧ ਨੀਤੀਆਂ ਨੇ ਬੀ ਸੀ ਪੋਰਟਾਂ ਨੂੰ ਗਲੋਬਲ ਡਰੱਗ ਸਿੰਡੀਕੇਟਾਂ ਅਤੇ ਕਾਰਟੈਲਾਂ ਲਈ ਟ੍ਰਾਂਸਸ਼ਿਪਮੈਂਟ ਅਤੇ ਉਤਪਾਦਨ ਕੇਂਦਰਾਂ ’ਚ ਬਦਲ ਦਿੱਤਾ ਹੈ। ਸਾਨੂੰ ਆਪਣੀਆਂ ਬੰਦਰਗਾਹਾਂ ਅਤੇ ਸਰਹੱਦਾਂ ‘ਤੇ ਹੋਰ ਪੁਲਸ ਦੀ ਲੋੜ ਹੈ ਅਤੇ ਕਿੰਗ ਪਿੰਨਾਂ ਲਈ ਸਖ਼ਤ ਸਜ਼ਾਵਾਂ ਦੀ ਲੋੜ ਹੈ।