ਮੁਹੰਮਦ ਸਿਰਾਜ ਦਾ ਚੱਲਿਆ ਜਾਦੂ, ਭਾਰਤ ਬਣਿਆ ਚੈਂਪਿਅਨ

0
363

ਮੁਹੰਮਦ ਸਿਰਾਜ ਦੇ ਸੀਮ ਤੇ ਸਵਿੰਗ ਦੇ ਮਿਸ਼ਰਣ ਵਾਲੀ ਜਾਦੂਈ ਗੇਦਬਾਜ਼ੀ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਸ਼ਿਕਸਤ ਦਿੰਦਿਆਂ ਏਸ਼ੀਆ ਕੱਪ ਜਿੱਤ ਲਿਆ। ਭਾਰਤ ਨੇ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਖਿਤਾਬ ਆਪਣੇ ਨਾਮ ਕੀਤਾ ਹੈ। ਉਂਜ ਭਾਰਤ ਦਾ ਇਹ ਸੱਤਵਾਂ ਏਸ਼ੀਆ ਕੱਪ ਖਿਤਾਬ ਤੇ ਇਕ ਰੋਜ਼ਾ ਮੈਚ ਵਿੱਚ ਬਾਕੀ ਰਹਿੰਦੀਆਂ ਗੇਂਦਾਂ (263 ਗੇਂਦਾਂ) ਦੇ ਅਧਾਰ ’ਤੇ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਨਾਲ ਭਾਰਤ ਸਾਲ 2000 ਵਿੱਚ ਸ਼ਾਰਜਾਹ ਵਿੱਚ ਚੈਂਪੀਅਨਜ਼ ਟਰਾਫ਼ੀ ਦੌਰਾਨ ਸ੍ਰੀਲੰਕਾ ਹੱਥੋਂ ਮਿਲੀ ਨਮੋਸ਼ੀਜਨਕ ਹਾਰ ਦੇ ਸਦਮੇ ’ਚੋਂ ਵੀ ਉਭਰ ਆਇਆ ਹੈ। ਭਾਰਤੀ ਟੀਮ ਉਦੋਂ 54 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ ਸੀ। ਸਿਰਾਜ ਇਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿਚ ਚੌਥਾ ਗੇਂਦਬਾਜ਼ ਬਣ ਗਿਆ ਹੈ, ਜਿਸ ਨੇ ਇਕ ਓਵਰ ਵਿੱਚ ਚਾਰ ਵਿਕਟ ਲਏ ਹਨ। ਭਾਰਤੀ ਗੇਂਦਬਾਜ਼ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਦੀ ਵੀ ਬਰਾਬਰੀ ਕੀਤੀ ਹੈ।