ਕੈਨੇਡਾ ਦੇ ਪਹਿਲੇ ਦਸਤਾਰਧਾਰੀ ਪੁਲੀਸ ਅਫਸਰ ਬਲਤੇਜ ਢਿੱਲੋਂ ਬਣੇ ‘ਵਰਕਸੇਫ ਬੀਸੀ’ ਦੇ ਮੁਖੀ

0
291

ਵੈਨਕੂਵਰ: ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਕੇਂਦਰੀ ਪੁਲੀਸ ਵਿਚ ਭਰਤੀ ਹੋਣ ਵਾਲੇ ਬਲਤੇਜ ਸਿੰਘ ਢਿੱਲੋਂ ਨੂੰ ਬ੍ਰਿਿਟਸ਼ ਕੋਲੰਬੀਆ ਸਰਕਾਰ ਨੇ ‘ਵਰਕਸੇਫ ਬੀਸੀ’ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਤਿੰਨ ਸਾਲ ਇਸ ਅਹਿਮ ਅਹੁਦੇ ’ਤੇ ਰਹਿਣਗੇ। ‘ਵਰਕਸੇਫ’ ਸੂਬੇ ਦੇ ਹਰ ਤਰ੍ਹਾਂ ਦੇ ਕਾਮਿਆਂ ਦੀਆਂ ਕੰਮ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਪ੍ਰਬੰਧ ਠੀਕ ਹੋਣਾ ਯਕੀਨੀ ਬਣਾਉਂਦਾ ਹੈ ਅਤੇ ਕਿਸੇ ਹਾਦਸੇ ਦੀ ਹਾਲਤ ਵਿਚ ਕਾਮੇ ਦੇ ਅੰਗਹੀਣ ਹੋਣ ਕਾਰਨ ਉਸ ਦੇ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰਦਾ ਹੈ।