ਕੈਨੇਡਾਈ ਦੁਬਈ ’ਚ ਜ਼ਮੀਨ ’ਤੇ ਵਸਾਏਗਾ ਚੰਦ

0
743

ਇਕ ਕੈਨੇਡਾਈ ਉੱਦਮੀ ਮਾਈਕਲ ਆਰ. ਹੈਂਡਰਸਨ ਨੇ ਧਰਤੀ ’ਤੇ ਚੰਦ ਨੂੰ ਉਤਾਰਨ ਦਾ ਮਨ ਬਣਾ ਲਿਆ ਹੈ। ਹੈਂਡਰਸਨ ਦੀ ਕੰਪਨੀ ਮੂਨ ਵਰਲਡ ਰਿਜ਼ਾਰਟ ਚੰਦ ਵਾਂਗ ਦਿਖਣ ਵਾਲੇ ਹੋਟਲ ਦੀ ਇਕ ਸੀਰੀਜ਼ ਦੁਬਈ ਵਿਚ ਬਣਾਉਣਾ ਚਾਹੁੰਦੀ ਹੈ।
ਗੋਲਾਕਾਰ ਰਚਨਾ ਦਾ ਇਹ ਹੋਟਲ ਅਸਮਾਨ ਤੋਂ ਦੇਖਣ ’ਤੇ ਚੰਦ ਵਾਂਗ ਨਜ਼ਰ ਆਏਗਾ। ਮਾਈਕਲ ਹੈਂਡਰਸਨ ਦਾ ਮੂਨ ਪ੍ਰਾਜੈਕਟ ਵਿਚ 4,000 ਕਮਰਿਆਂ ਵਾਲਾ ਹੋਟਲ, 10,000 ਲੋਕਾਂ ਦੀ ਮੇਜ਼ਬਾਨੀ ਕਰਨ ਲਈ ਇਕ ਵੱਡਾ ਕੰਪਲੈਕਸ ਅਤੇ ਰੋਸ਼ਨੀ ਨਾਲ ਚੰਦ ਵਾਂਗ ਜਗਮਗਾਉਂਦੀ ਗੋਲਾਕਾਰ ਰਚਨਾ ਸ਼ਾਮਲ ਹੈ। ਇਕ ‘ਚੰਦਰ ਕਾਲੋਨੀ’ ਦੀ ਵੀ ਯੋਜਨਾ ਹੈ ਜੋ ਮਹਿਮਾਨਾਂ ਨੂੰ ਅਸਲ ਵਿਚ ਚੰਦ ਦੀ ਸਤ੍ਹਾ ’ਤੇ ਤੁਰਨ ਵਰਗਾ ਅਹਿਸਾਸ ਦੇਵੇਗੀ।
224 ਮੀਟਰ ਉੱਚਾ ਕੰਪਲੈਕਸ:
ਇਹ ਹੋਟਲ 360 ਡਿਗਰੀ ਦਾ ਗੋਲਾਕਾਰ ਹੋਵੇਗਾ। ਇਸ ਹੋਟਲ ’ਤੇ ਚੰਦ ’ਤੇ ਦਿਖਾਈ ਦੇਣ ਵਾਲੇ ਟੋਏ ਵਰਗੇ ਕ੍ਰੇਟਰ ਵੀ ਬਣੇ ਹੋਣਗੇ। ਇਹ ਹੋਟਲ 2,042 ਫੁੱਟ ਦੇ ਘੇਰੇ ਦੇ ਨਾਲ 224 ਮੀਟਰ ਉੱਚਾ ਹੋ ਸਕਦਾ ਹੈ। ਬਲੂਮਬਰਗ ਦੀ ਰਿਰਪਾ ਵਿਚ ਰਿਪੋਰਟ ਕੈਨੇਡਾ ਦੇ ਉੱਦਮੀ ਅਤੇ ਮੂਨ ਵਰਲਡ ਰਿਜ਼ਾਟਰਸ ਦੇ ਸਹਿ-ਸੰਸਥਾਪਕ ਮਾਈਕਲ ਆਰ ਹੈਂਡਰਸਨ ਦੇ ਹਵਾਲੇ ਤੋਂ ਕਿਹਾ ਹੈ ਕਿ ਚੰਦ ਦੇ ਆਕਾਰ ਦਾ ਹੋਟਲ ਹਰ ਕੋਈ ਪਛਾਣ ਸਕੇਗਾ। ਦੁਨੀਆ ਦੇ 8 ਅਰਬ ਲੋਕ ਇਸਨੂੰ ਦੇਖਦੇ ਹਨ ਅਤੇ ਹਰ ਕੋਈ ਇਸਨੂੰ ਪਸੰਦ ਕਰਦਾ ਹੈ।
ਸੈਲਾਨੀਆਂ ਨੂੰ ਸਹੂਲਤਾਂ:
ਹੈਂਡਰਸਨ ਦੇ ਮੁਤਾਬਕ ਹਰੇਕ ਮੂਨ ਵਰਲਡ ਰਿਜ਼ਾਰਟ ਪੂਰੀ ਤਰ੍ਹਾਂ ਨਾਲ ਇਕੀਕ੍ਰਿਤ ਡੇਸਟੀਨੇਸ਼ਨ ਰਿਸਾਰਟ ਹੋਣਗੇ, ਜਿਸਦੇ ਅੰਦਰ ਬਹੁਤ ਸਾਰੇ ਅੰਸ਼ ਪਹਿਲਾਂ ਤੋਂ ਹੀ ਹੋਣਗੇ।
ਇਸ ਵਿਚ ਇਕ ਕੰਨਵੈਂਸ਼ਨ ਸੈਂਟਰ, ਰੈਸਟੋਰੈਂਟ ਅਤੇ ਸਪਾ ਹੋਵੇਗਾ।
ਇਸਦੇ ਅੰਦਰ ਸਪੇਸ ਨਾਲ ਜੁੜੀਆਂ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਆਰਟਿਸਟਿਕ ਮਾਡਲ ਵਿਚ ਦਿਖਾਇਆ ਹੈ ਕਿ ਇਸਦੇ ਅੰਦਰ ਪੁਲਾੜੀ ਜਹਾਜ਼ ਵਾਲੇ ਇੰਟੀਰੀਅਰ ਹੋਣਗੇ।
ਪੁਲਾੜ ਵਿਚ ਹੋਣ ਦਾ ਅਹਿਸਾਸ ਕਰਾਏਗਾ:
ਜੋ ਲੋਕ ਚੰਦ ’ਤੇ ਜਾਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਇਹ ਪੁਲਾੜ ਵਿਚ ਹੋਣ ਦਾ ਅਹਿਸਾਸ ਕਰਾਏਗਾ। ਕੰਪਨੀ ਦਾ ਟੀਚਾ ਹੈ ਕਿ ਅਜਿਹੇ ਚਾਰ ਚੰਦ ਵਾਲੇ ਹੋਟਲ ਬਣਾਏ ਜਾਣ। ਇਕ ਉੱਤਰੀ ਅਮਰੀਕਾ, ਇਕ ਯੂਰਪ, ਇਕ ਖਾੜੀ ਦੇਸ਼ ਅਤੇ ਇਕ ਏਸ਼ੀਆ ਵਿਚ ਹੋਵੇਗਾ।