ਬੀ.ਸੀ. ’ਚ ਸਿੱਖ ਵਿਿਦਆਰਥੀ ਦੀ ਹੋਈ ਕੁੱਟਮਾਰ

0
605

ਕੈਨੇਡਾ ਦੇ ਸੂਬੇ ਬ੍ਰਿਿਟਸ਼ ਕੋਲੰਬੀਆ ’ਚ ਭਾਰਤ ਦੇ ਸਿੱਖ ਵਿਿਦਆਰਥੀ ’ਤੇ ਅਣਪਛਾਤਿਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ ’ਚ ਵਿਿਦਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਗਗਨਦੀਪ ਸਿੰਘ (21) ਨੂੰ 17 ਮਾਰਚ ਨੂੰ ਹਾਈਵੇਅ 97 ਅਤੇ ਕੇਲੋਨਾ ਵਿੱਚ ਮੈਕਕਰੀ ਰੋਡ ਨੇੜੇ ਬੱਸ ਤੋਂ ਉਤਰਨ ਤੋਂ ਬਾਅਦ ਕੁੱਟਿਆ ਗਿਆ। ਗਗਨਦੀਪ ਕਰਿਆਨੇ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ, ਜਦੋਂ ਬੱਸ ‘ਤੇ ਉਸ ਦੀ 12 ਤੋਂ 15 ਸਾਲ ਦੀ ਉਮਰ ਦੇ ਮੁੰਡਿਆਂ ਦੇ ਝੜਪ ਹੋ ਗਈ। ਵਿਿਦਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ।