ਸੰਘੀ ਜਾਂਚ ਏਜੰਸੀ (ਐੱਫਬੀਆਈ) ਵੱਲੋਂ ਅਮਰੀਕੀ ਸਦਰ ਜੋਅ ਬਾਇਡਨ ਦੀ ਵਿਲਮਿੰਗਟਨ ਵਿਚਲੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਦੌਰਾਨ ਗੁਪਤ ਜਾਣਕਾਰੀ ਨਾਲ ਜੁੜੇ ਵਧੀਕ ਦਸਤਾਵੇਜ਼ ਬਰਾਮਦ ਕੀਤੇ ਹਨ। ਐੱਫਬੀਆਈ ਦੀ ਟੀਮ ਨੇ ਬਾਇਡਨ ਦੇ ਘਰ ਵਿੱਚ 13 ਘੰਟੇ ਦੇ ਕਰੀਬ ਫਰੋਲਾ-ਫਰਾਲੀ ਕੀਤੀ। ਛਾਪਿਆਂ ਦੌਰਾਨ ਮਿਲੇ ਇਹ ਦਸਤਾਵੇਜ਼, 2024 ਵਿੱਚ ਮੁੜ ਰਾਸ਼ਟਰਪਤੀ ਚੋਣਾਂ ਲੜਨ ਦੀ ਤਿਆਰੀ ਕਰੀ ਬੈਠੇ ਬਾਇਡਨ ਲਈ ਸਿਆਸੀ ਤੇ ਸੰਭਾਵੀ ਕਾਨੂੰਨੀ ਉਲਝਣਾਂ ਖੜ੍ਹੀਆਂ ਕਰ ਸਕਦੇ ਹਨ।