ਆਈਫੋਨ ਨਾਲ ਚਾਰਜਰ ਨਾ ਦੇਣ ’ਤੇ ਐਪਲ ਨੂੰ ਲੱਗਾ 156 ਕਰੋੜ ਦਾ ਜੁਰਮਾਨਾ

0
513

ਵਾਸ਼ਿੰਗਟਨ: ਬ੍ਰਾਜ਼ੀਲ ਦੀ ਇਕ ਅਦਾਲਤ ਵੱਲੋਂ ਨਵੇਂ ਆਈਫੋਨ ਨਾਲ ਚਾਰਜਰ ਨਾ ਦੇਣ ’ਤੇ ‘ਐਪਲ’ ਕੰਪਨੀ ਨੂੰ 156 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿਤਾ ਹੈ। ਰਿਪੋਰਟ ਮੁਤਾਬਕ ਐਪਲ ਬ੍ਰਾਜ਼ੀਲ ਵਿਚ ਵੇਚੇ ਗਏ ਫੋਨਾਂ ਨਾਲ ਚਾਰਜਰ ਨਹੀਂ ਦੇ ਸਕਿਆ ਤੇ ਇਸ ਕਾਰਨ ਕੰਪਨੀ ਨੂੰ ਜੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਪਹਿਲਾਂ ਚਾਰਜਰ ਦਿੱਤੇ ਜਾ ਰਹੇ ਸਨ ਪਰ ਹੁਣ ਕੰਪਨੀ ਵੱਲੋਂ ਚਾਰਜਰ ਨਾ ਮਿਲਣ ਕਾਰਨ ਗਾਹਕ ਚਾਰਜਰ ਖ਼ਰੀਦਣ ਲਈ ਮਜਬੂਰ ਹੋਏ ਹਨ। ਜਦਕਿ ਕੰਪਨੀ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਕਰਨ ਨਾਲ ਉਹ ਕਾਰਬਨ ਨਿਕਾਸੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਉਹ ਫ਼ੈਸਲੇ ਵਿਰੁੱਧ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਕੰਪਨੀ ਨੂੰ ਪਹਿਲਾਂ ਵੀ ਸਤੰਬਰ ਵਿਚ ਇਸੇ ਕਾਰਨ ਜੁਰਮਾਨਾ ਹੋ ਚੁੱਕਾ ਹੈ। ਉਸ ਸਮੇਂ ਅਦਾਲਤ ਨੇ ਕੰਪਨੀ ਨੂੰ ਫੋਨ ਵੇਚਣੇ ਬੰਦ ਕਰਨ ਲਈ ਕਿਹਾ ਸੀ।