ਗਰੀਨਵੁੱਡ: ਅਮਰੀਕਾ ਦੇ ਇੰਡੀਆਨਾ ਸੂਬੇ ਦੇ ਗਰੀਨਵੁੱਡ ਪਾਰਕ ਮਾਲ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਗਰੀਨਵੁੱਡ ਪੁਲੀਸ ਵਿਭਾਗ ਦੇ ਮੁਖੀ ਜਿਮ ਇਸੌਨ ਨੇ ਦੱਸਿਆ ਕਿ ਇੱਕ ਹਥਿਆਰਬੰਦੀ ਵਿਅਕਤੀ ਮਾਲ ਵਿੱਚ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸੌਨ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੌਕੇ ’ਤੇ ਹਾਜ਼ਰ ਇੱਕ ਹਥਿਆਰਬੰਦ ਨਾਗਰਿਕ (ਚਸ਼ਮਦੀਦ/ਮੌਕੇ ਦੇ ਗਵਾਹ) ਨੇ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ। ਉਨ੍ਹਾਂ ਮੁਤਾਬਕ ਗੋਲੀਬਾਰੀ ਵਿੱਚ ਕੁੱਲ ਚਾਰ ਵਿਅਕਤੀ ਮਾਰੇ ਗਏ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ। ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਪੁਲੀਸ ਐਤਵਾਰ ਸ਼ਾਮ ਵਜੇ ਗਰੀਨਵੁੱਡ ਪਾਰਕ ਮਾਲ ਪਹੁੰਚੀ। ਇਸੌਨ ਨੇ ਦੱਸਿਆ ਕਿ ਪੁਲੀਸ ਨੇ ‘ਫੂਡ ਕੋਰਟ’ ਦੇ ਨੇੜੇ ਇੱਕ ਪਖਾਨੇ ਵਿੱਚੋਂ ਇੱਕ ਸ਼ੱਕੀ ਬੈਗ ਬਰਾਮਦ ਕੀਤਾ ਹੈ।