ਕੈਪਟਨ ਅੱਠਵੀਂ ਵਾਰ ਲੜਨਗੇ ਵਿਧਾਨ ਸਭਾ ਦੀ ਚੋਣ

0
696

ਪਟਿਆਲਾ: ਪੰਜਾਬ ਲੋਕ ਕਾਂਗਰਸ ਦੇ ਅੱਜ ਐਲਾਨੇ ਗਏ 22 ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ। ਐਤਕੀਂ ਮੁੜ ਉਹ ਪੁਰਾਣੇ ਪਟਿਆਲਾ ਸ਼ਹਿਰੀ ਹਲਕੇ ਤੋਂ ਹੀ ਚੋਣ ਪਿੜ ਵਿੱਚ ਉੱਤਰਨਗੇ। ਇਸ ਹਲਕੇ ਤੋਂ ਉਹ ਲਗਾਤਾਰ ਚਾਰ ਵਾਰ ਵਿਧਾਇਕ ਬਣ ਕੇ ਦੋ ਵਾਰ ਮੁੱਖ ਮੰਤਰੀ ਵੀ ਬਣ ਚੁੱਕੇ ਹਨ। ਉਂਜ ਐਤਕੀਂ ਉਹ ਅੱਠਵੀਂ ਵਾਰ ਵਿਧਾਨ ਸਭਾ ਦੀ ਚੋਣ ਲੜਨਗੇ। ਹੁਣ ਤੱਕ ਵਿਧਾਨ ਸਭਾ ਦੀਆਂ ਸੱਤ ਚੋਣਾਂ ਲੜ ਚੁੱਕੇ ਹਨ, ਜਿਸ ਦੌਰਾਨ ਲੜੀ ਪਹਿਲੀ ਹੀ ਚੋਣ ਦੌਰਾਨ ਉਨ੍ਹਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ ਸੀ, ਜਦਕਿ ਬਾਕੀ ਛੇ ਚੋਣਾਂ ਵਿੱਚ ਜੇਤੂ ਰਹੇ।