ਅਦਾਲਤ ਨੇ ਅੱਜ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਾਂ ਨੂੰ ਇਕ ਪਾਰਟੀ ਦੌਰਾਲ ਕਰੂਜ਼ ਜਹਾਜ਼ ਵਿਚੋਂ ਪਾਬੰਦਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ 7 ਅਕਤੂਬਰ ਤੱਕ ਨਾਰਕੋਟਿਕ ਕੰਟਰੋਲ ਬਿਊਰੋ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਐਤਵਾਰ ਨੂੰ ਐੱਨਸੀਬੀ ਨੂੰ ਦਿੱਤੀ ਗਈ ਇਕ ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਆਰ.ਐੱਮ. ਨੇਰਲਿਕਰ ਨੇ ਕਿਹਾ ਕਿ ਮਾਮਲੇ ਵਿਚ ਜਾਂਚ ਦੀ ਕਾਫੀ ਲੋੜ ਹੈ ਅਤੇ ਇਸ ਪਹਿਲੂ ਉੱਤੇ ਵਿਚਾਰ ਕਰਦੇ ਹੋਏ, ਐੱਨਸੀਬੀ ਸਾਹਮਣੇ ਮੁਲਜ਼ਮਾਂ ਦੀ ਹਾਜ਼ਰੀ ਜ਼ਰੂਰੀ ਹੈ।