ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ਐਬਟਸਫੋਰਡ ‘ਚ ਗਾਹਕਾਂ ਨੇ ਕੀਤਾ ਨਾਕਾਮ

0
953

ਸਰੀ : ਇਥੋਂ ਨੇੜਲੇ ਸ਼ਹਿਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਲੁੱਟਣ ਦੀ ਕੋਸ਼ਿਸ਼ ਨੂੰ ਉਥੇ ਮੌਜੂਦ ਗਾਹਕਾਂ ਨੇ ਨਾਕਾਮਯਾਬ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਊਥ ਫ੍ਰੇਜਰ ਅਤੇ ਗਲਾਡਵਿਨ ਰੋਡ ਉਤੇ ਸਥਿਤ ਬੈਂਕ ਦੀ ਇਸ ਬ੍ਰਾਂਚ ਵਿਚ ਸਵੇਰੇ ਕਰੀਬ 11:20 ਵਜੇ ਇਕ ਹਥਿਆਰਬੰਦ ਵਿਅਕਤੀ ਲੁੱਟ ਦੀ ਯੋਜਨਾ ਨਾਲ ਬੈਂਕ ਵਿਚ ਵੜਿਆ ਪਰ ਉਥੇ ਮੌਜੂਦ ਚਾਰ ਵਿਅਕਤੀਆਂ ਨੇ ਮਿਲ ਕੇ ਇਸ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਕਰ ਲਿਆ ਗਿਆ।