ਚਿਰਸਥਾਈ ਜੰਗਲਾਤ ਨੀਤੀ ਲਈ ਨਵੀਂ ਦ੍ਰਿਸ਼ਟੀ ਨਾਲ ਲੋਕਾਂ, ਭਾਈਚਾਰਿਆਂ ਨੂੰ ਪਹਿਲ

0
1290

ਵਿਕਟੋਰੀਆ- ਬੀ.ਸੀ. ਸਰਕਾਰ ਨੇ ਜੰਗਲਾਤ ਖੇਤਰ ਲਈ ਆਪਣਾ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ ਜੋ ਵਧੇਰੇ ਵਿਿਭੰਨ, ਪ੍ਰਤੀਯੋਗੀ, ਸਥਿਰਤਾ ‘ਤੇ ਕੇਂਦਰਿਤ ਹੈ ਅਤੇ ਲੋਕਾਂ ਅਤੇ ਭਾਈਚਾਰਿਆਂ ਨੂੰ ਪਹਿਲ ਦਿੰਦਾ ਹੈ।

“ਇੱਥੇ ਬੀ.ਸੀ. ਵਿੱਚ ਜੰਗਲ ਸਾਡੀ ਪਛਾਣ ਦਾ ਕੇਂਦਰ ਬਿੰਦੂ ਹਨ। ਇਹ ਸਿਹਤਮੰਦ ਵਾਤਾਵਰਣ ਲਈ ਜ਼ਰੂਰੀ ਹਨ ਅਤੇ ਹਜ਼ਾਰਾਂ ਬ੍ਰਿਿਟਸ਼ ਕੋਲੰਬੀਆ ਵਾਸੀਆਂ ਨੂੰ ਚੰਗੀ ਨੌਕਰੀਆਂ ਪ੍ਰਦਾਨ ਕਰਦੇ ਹਨ, “ਪ੍ਰੀਮੀਅਰ ਜੌਨ ਹੋਰਗਨ ਨੇ ਕਿਹਾ।” ਸਾਨੂੰ ਆਪਣੇ ਸੁੰਦਰ ਪ੍ਰਾਚੀਨ ਜੰਗਲਾਂ ਦੀ ਵਿਰਾਸਤ ਮਿਲੀ ਹੈ ਅਤੇ ਅਸੀਂ ਉਨ੍ਹਾਂ ਦੀ ਰੱਖਿਆ ਕਰਨ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਰਿਣੀ ਹਾਂ। ਅਸੀਂ ਪਹਿਲਾਂ ਹੀ ਸੈਂਕੜੇ ਹਜ਼ਾਰਾਂ ਹੈਕਟੇਅਰ ਨੂੰ ਸਥਗਿਤ ਕਰਕੇ ਅਤੇ 1,500 ਗਰੂਵਜ਼ (ਛੋਟੇ ਜੰਗਲ) ਦੀ ਵੱਡੇ ਮੁੱਖ ਰੁੱਖਾਂ ਨਾਲ ਰੱਖਿਆ ਕਰਕੇ ਕਾਰਵਾਈ ਕੀਤੀ ਹੈ। ਪਰ ਅਸੀਂ ਜਾਣਦੇ ਹਾਂ ਕਿ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਮੌਜੂਦਾ ਜੰਗਲਾਤ ਨੀਤੀਆਂ – ਦੋ ਦਹਾਕੇ ਪਹਿਲਾਂ ਲਗਾਈਆਂ ਗਈਆਂ ਸਨ – ਅੱਜ ਦੀਆਂ ਚੁਣੌਤੀਆਂ ਦਾ ਪੂਰੀ ਤਰ੍ਹਾਂ ਹੱਲ ਨਹੀਂ ਕਰਦੀਆਂ। ਉਨ੍ਹਾਂ ਨੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਦੇ ਅਨੁਕੂਲ ਹੋਣ, ਪੁਰਾਣੇ ਵਿਕਾਸ ਦੀ ਰੱਖਿਆ ਕਰਨ, ਸਥਾਨਕ ਭਾਈਚਾਰਿਆਂ ਨਾਲ ਉਚਿਤ ਲਾਭ ਸਾਂਝੇ ਕਰਨ ਜਾਂ ਮੇਲ ਮਿਲਾਪ ਅੱਗੇ ਵਧਾਉਣ ਲਈ ਸਾਡੇ ਵਿਕਲਪ ਸੀਮਤ ਕਰ ਦਿੱਤੇ ਹਨ”।

ਜੰਗਲਾਤ ਨੀਤੀ ਦੇ ਆਧੁਨਿਕੀਕਰਣ ਅਤੇ ਪੁਰਾਣੇ ਵਿਕਾਸ ਦੀ ਰੱਖਿਆ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਸਮਾਂ ਲੱਗੇਗਾ। ਇਹ ਤਿੰਨ ਮਾਰਗਦਰਸ਼ਕ ਸਿਧਾਂਤਾਂ ‘ਤੇ ਕੇਂਦਰਿਤ ਹੈ: ਸੈਕਟਰ ਦੀ ਭਾਗੀਦਾਰੀ ਵਿੱਚ ਵਾਧਾ, ਕਾਰਜਕਾਰੀ ਪ੍ਰਬੰਧ ਅਤੇ ਸਥਿਰਤਾ ਵਿੱਚ ਵਾਧਾ ਅਤੇ ਸਰਕਾਰ ਨੂੰ ਸੈਕਟਰ ਦੇ ਪ੍ਰਬੰਧਨ ‘ਤੇ ਵਧੇਰੇ ਨਿਯੰਤਰਣ ਦੇਣ ਲਈ ਇਕ ਮਜ਼ਬੂਤ ਸਮਾਜਿਕ ਸਮਝੌਤਾ।

ਜਾਰੀ ਕੀਤਾ ਇਰਾਦਾ ਪੱਤਰ ਜੰਗਲਾਂ ‘ਤੇ ਸਰਕਾਰ ਦੀਆਂ ਹੋਰ ਕਾਰਵਾਈਆਂ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਵਿੱਚ ਸੁਤੰਤਰ ਪੁਰਾਣੀ ਵਿਕਾਸ ਸਮੀਖਿਆ ਤੋਂ ਆਉਣ ਵਾਲੀਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਵਚਨਬੱਧਤਾ ਸ਼ਾਮਲ ਹੈ। ਇਸ ਤੋਂ ਇਲਾਵਾ ਜੰਗਲਾਤ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਉਪਲਬਧ ਲੱਕੜ ਦੀ ਤੇਜ਼ੀ ਨਾਲ ਗਿਰਾਵਟ ਨੂੰ ਸੰਬੋਧਨ ਕਰਨਗੀਆਂ ਅਤੇ ਵੱਡੇ ਪੈਮਾਨੇ ‘ਤੇ ਲੱਕੜ ਵਰਗੇ ਉੱਚਮੁੱਲ ਉਤਪਾਦਾਂ ਨੂੰ ਉਤਸ਼ਾਹਿਤ ਕਰਨਗੀਆਂ। ਇਸ ਅਨੁਸਾਰ ਜ਼ਿੰਮੇਵਾਰੀ ਨਾਲ ਸੰਭਾਲੇ ਗਏ ਜੰਗਲ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਹਨ। ਉਹ ਗਲੋਬਲ ਮਾਰਕੀਟ ਵਿੱਚ ਉੱਚ ਪੱਧਰੀ ਸਰੋਤ ਹਨ, ਜੋ ਜ਼ਿਆਦਾ ਸਥਾਈ ਰੂਪ ਵਿੱਚ ਚੀਜ਼ਾਂ ਦੀ ਮੰਗ ਕਰ ਰਹੇ ਹਨ।

“ਜੰਗਲਾਤ ਉਦਯੋਗ ਦਾ ਭਵਿੱਖ ਸਾਡੇ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਅਸੀਂ ਹੁਣ ਜੋ ਕਰ ਰਹੇ ਹਾਂ, ਉਹ ਬਹੁਤ ਮਹੱਤਵਪੂਰਨ ਹੈ,” ਜੰਗਲਾਤ, ਜ਼ਮੀਨ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ ਮੰਤਰੀ ਕੈਟਰੀਨ ਕੋਨਰੋ ਨੇ ਕਿਹਾ। “ਅਸੀਂ ਬ੍ਰਿਿਟਸ਼ ਕੋਲੰਬੀਆ ਵਿੱਚ ਜੰਗਲਾਤ ਨੂੰ ਦਰਪੇਸ਼ ਸਿਰਫ ਅੱਜ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਕੰਮ ਨਹੀਂ ਕਰ ਰਹੇ, ਬਲਕਿ ਤਾਂ ਵੀ ਕਰ ਰਹੇ ਹਾਂ ਕਿ ਇਸ ਨਾਲ ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਸਾਡੇ ਜੰਗਲਾਂ ਦੁਆਰਾ ਪ੍ਰਦਾਨ ਕੀਤੇ ਮੌਕਿਆਂ ਦਾ ਲਾਭ ਹੋ ਸਕੇ”।

ਜੰਗਲ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਨੂੰ ਇਕ ਨਵੇਂ ਇਰਾਦੇ ਪੱਤਰ ਵਿਚ ਦੱਸਿਆ ਗਿਆ ਹੈ, ਜਿਸ ਵਿੱਚ ਮੂਲਵਾਸੀ ਰਾਸ਼ਟਰਾਂ, ਜੰਗਲਾਤ ਭਾਈਚਾਰਿਆਂ ਅਤੇ ਛੋਟੇ ਆਪ੍ਰੇਟਰਾਂ ਨੂੰ ਜੰਗਲ ਕਾਰਜਕਾਲ ਵਿੱਚ ਮੁਆਵਜ਼ਾ ਦੇਣ ਵਾਲਾ ਢਾਂਚਾ ਸ਼ਾਮਲ ਹੈ। ਇਸ ਤੋਂ ਇਲਾਵਾ ਪੇਪਰ ਵਿਚ ਮੂਲਵਾਸੀ ਨੇਤਾਵਾਂ, ਸਥਾਨਕ ਸਰਕਾਰਾਂ, ਲੇਬਰ, ਉਦਯੋਗ ਅਤੇ ਵਾਤਾਵਰਣ ਸਮੂਹਾਂ ਦੇ ਸਹਿਯੋਗ ਨਾਲ ਪੁਰਾਣੀ ਵਿਕਾਸ ਰਣਨੀਤਕ ਸਮੀਖਿਆ ਦੀਆਂ ਸਿਫਾਰਸ਼ਾਂ ‘ਤੇ ਅਮਲ ਕਰਨ ਦੀ ਨਿਰੰਤਰ ਵਚਨਬੱਧਤਾ ਸ਼ਾਮਲ ਹੈ। ਇਸ ਕੰਮ ਨੂੰ ਹੋਰ ਪੁਰਾਣੀ ਵਿਕਾਸ- ਸੁਰੱਖਿਆ ਦੀ ਜ਼ਰੂਰਤ ਦੇ ਨਾਲ ਕਾਮਿਆਂ ਦੇ ਸਮਰਥਨ ਅਤੇ ਸੁਰੱਖਿਆ ਦੀ ਜ਼ਰੂਰਤ ਨੁੰ ਸੰਤਲਿਤ ਕਰਨਾ ਚਾਹੀਦਾ ਹੈ।

ਹਵਾਲੇ:
ਡੈਲਸ ਸਮਿੱਥ, ਪ੍ਰਧਾਨ, ਨੈਨਵਾਕੋਲਸ ਕੌਂਸਲ,ਅਤੇ ਗਰੇਟ ਬੇਅਰ ਰੈਲਿਕ-
“ਅਸੀਂ ਇਹ ਦੇਖ ਕੇ ਖੁਸ਼ ਹਾਂ ਕਿ ਇਹ ਸਰਕਾਰ ਜੰਗਲਾਤ ਦੀ ਸਿਹਤ ਅਤੇ ਪ੍ਰਬੰਧਨ ਦੇ ਹੱਲਾਂ ਬਾਰੇ ਗੱਲ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਬਹੁਤ ਸਾਰੇ ਚੁਣੌਤੀਪੂਰਨ ਮੁੱਦੇ ਹਨ, ਜਿਨ੍ਹਾਂ ਬਾਰੇ ਬਹੁਤ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰੇ ਦੀ ਜ਼ਰੂਰਤ ਹੈ, ਪਰ ਸਤਿਕਾਰਯੋਗ ਸਹਿਯੋਗ ਅਤੇ ਸੰਵਾਦ ਦਾ ਵਧੇਰੇ ਪ੍ਰਭਾਵ ਹੋਵੇਗਾ ਅਤੇ ਇਹ ਸਕ੍ਰਿਅਤਾ ਵਿੱਚ ਤਾਜ਼ਾ ਵਾਧੇ ਦੀ ਤੁਲਨਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਰਸਤਾ ਹੋਵੇਗਾ। ਇਹ ਪੇਪਰ ਕ੍ਰਾਊਨ ਅਤੇ ਫਸਟ ਨੇਸ਼ਨਜ਼ ਦੇ ਸਾਰੇ ਲੋੜੀਂਦੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਦੀ ਪੁਸ਼ਟੀ ਕਰਦਾ ਹੈ ਜਿੱਥੇ ਉਹ ਰਸਤਾ ਜਾਂਦਾ ਹੈ। ”
ਬਰੇਨ ਫਰੈਨਕਲ, ਪ੍ਰਧਾਨ, ਯੂਨੀਅਨ ਆਫ ਬੀ ਸੀ ਮਿਊਂਸਪੈਲੀਟੀਜ਼
“ਜੰਗਲਾਤ ਖੇਤਰ ਬੀ ਸੀ ਦੇ ਭਾਈਚਾਰਿਆਂ ਦੀ ਭਲਾਈ ਦਾ ਅਟੁੱਟ ਅੰਗ ਹੈ, ਚਾਹੇ ਉਹ ਵੱਡੇ ਹੋਣ ਜਾਂ ਛੋਟੇ, ਪੇਂਡੂ ਜਾਂ ਸ਼ਹਿਰੀ। ਜਲਵਾਯੂ ਤਬਦੀਲੀ ਨੂੰ ਮਾਨਤਾ ਦੇਣ ਅਤੇ ਇਸ ਨੂੰ ਘਟਾਉਣ ਵਾਲੇ ਰਾਹ ਲਈ ਰਸਤਾ ਖੋਜਣਾ ਭਾਈਚਾਰਿਆਂ ਲਈ ਜੰਗਲਾਂ ਦੇ ਵਿਸ਼ਾਲ ਮੁੱਲਾਂ ਨੂੰ ਅਤੇ ਸਥਾਈ ਸਥਾਨਕ ਨੌਕਰੀਆਂ ਅਤੇ ਅਰਥਵਿਵਸਥਾ ਲਈ ਮਹੱਤਵਪੂਰਨ ਹਨ, ਅਤੇ ਮੈਂ ਇਸ ਸੂਬੇ ਨੂੰ ਇਸ ਦਿਸ਼ਾ ਵੱਲ ਵਧਦਾ ਦੇਖ ਕੇ ਖੁਸ਼ ਹੋ ਰਿਹਾ ਹਾਂ। ”
ਬੌਬ ਬ੍ਰੈਸ਼, ਐਗਜ਼ੈਕਟਿਵ ਡਾਇਰੈਕਟਰ, ਟਰੱਕ ਲੌਗਰਜ਼ ਐਸੋਸੀਏਸ਼ਨ-
“ਇਸ ਪਹਿਲ ਦੇ ਸ਼ੁਰੂਆਤੀ ਦਿਨਾਂ ਵਿੱਚ ਭਾਗੀਦਾਰੀ ਵਧਾਉਣ ਅਤੇ ਜੰਗਲਾਤ ਖੇਤਰ ਨੂੰ ਮਜ਼ਬੂਤ ਕਰਨ, ਇਸਦੇ ਸਮਾਜਿਕ ਸਮਝੌਤੇ ਨੂੰ ਬਿਹਤਰ ਬਣਾਉਣ ਅਤੇ ਮੁਖਤਿਆਰੀ ਵਧਾਉਣ ਦੇ ਸਿਧਾਂਤ ਸ਼ਲਾਘਾਯੋਗ ਉਦੇਸ਼ ਹਨ। ਬਿਹਤਰ ਜੰਗਲਾਤ ਨੀਤੀਆਂ ਲਈ ਸਾਡੇ ਅਤੇ ਮੂਲਵਾਸੀ ਲੋਕਾਂ ਵਰਗੀਆਂ ਸੰਸਥਾਵਾਂ ਨਾਲ ਕੰਮ ਕਰਨ ਦਾ ਅੰਤਮ ਨਤੀਜਾ ਬੀ ਸੀ ਦੇ ਜੰਗਲਾਤ ਕਾਮਿਆਂ ਅਤੇ ਜੰਗਲ-ਨਿਰਭਰ ਕਮਿਊਨਟੀਆਂ ਲਈ ਨਿਸ਼ਚਤਤਾ ਵਿੱਚ ਵਾਧਾ ਕਰਦਾ ਹੈ, ਜਦੋਂ ਕਿ ਸੈਕਟਰ ਨੂੰ ਅੱਗੇ ਲਿਜਾਣ ਲਈ ਨਿਵੇਸ਼ ਦੇ ਮੌਕਿਆਂ ਵਿੱਚ ਸੁਧਾਰ ਕਰਦੇ ਹੋਏ ਅਸੀਂ ਸਮੂਹਿਕ ਤੌਰ ‘ਤੇ ਇਸ ਤੇ ਮਾਣ ਕਰ ਸਕਦੇ ਹਾਂ”।

ਬੌਬ ਸਿੰਪਸਨ, ਮੇਅਰ ਆਫ ਕੁਐਨੱਲ-
“ਅਸੀਂ ਸਾਰੇ ਜੰਗਲਾਤ ਨੂੰ ਅਜਿਹੇ ਢੰਗ ਨਾਲ ਕਰਨਾ ਚਾਹੁੰਦੇ ਹਾਂ ਜੋ ਸਥਾਨਕ ਭਾਈਚਾਰਿਆਂ ਦਾ ਸਮਰਥਨ ਕਰੇ, ਮੂਲਵਾਸੀ ਲੋਕਾਂ ਨਾਲ ਮੇਲ-ਮਿਲਾਪ ਦੀ ਜ਼ਰੂਰਤ ਦਾ ਸਤਿਕਾਰ ਕਰੇ ਅਤੇ ਜੈਵ ਵਿਿਭੰਨਤਾ ਅਤੇ ਵਾਤਾਵਰਣ ਦੀ ਸਿਹਤ ਬਾਰੇ ਵਿਚਾਰ ਕਰੇ। ਮੈਂ ਇਸ ਕਦਮ ਨੂੰ ਚੁੱਕਣ ਲਈ ਸੂਬੇ ਨੂੰ ਮਾਨਤਾ ਦੇਣਾ ਚਾਹੁੰਦਾ ਹਾਂ ਅਤੇ ਇਸ ਬਦਲਾਅ ਨੂੰ ਸੰਭਵ ਬਣਾਉਣ ਵਾਲੀ ਨੀਤੀ ਅਤੇ ਮਾਰਗਦਰਸ਼ਨ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ”।
ਡੈਨ ਬੈਟੀਸਟੈਲਾ, ਪ੍ਰਧਾਨ, ਇੰਟੀਰੀਅਰ ਲੰਬਰ ਮੈਨੂਫੈਕਚਰਜ਼ ਐਸੋਸੀਏਸ਼ਨ ( ੀਲ਼ੰਅ)-
“ਇੱਕ ਐਸੋਸੀਏਸ਼ਨ ਦੇ ਤੌਰ ‘ਤੇ, ਜੋ ਪਿਛਲੇ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਸੁਤੰਤਰ ਵਿਸ਼ੇਸ਼ਤਾ ਨਿਰਮਾਣ ਸਹੂਲਤਾਂ ਦੀ ਨੁਮਾਇੰਦਗੀ ਕਰਦੀ ਹੈ, ੀਲ਼ੰਅ ਨੇ ਹਮੇਸ਼ਾਂ ਇੱਕ ਵੰਨ ਸੁਵੰਨੇ ਉਦਯੋਗ ਦੀ ਵਕਾਲਤ ਕੀਤੀ ਹੈ, ਜੋ ਸਾਡੇ ਸਥਿਰ ਪ੍ਰਬੰਧਿਤ ਜੰਗਲਾਂ ਤੋਂ ਸਭ ਤੋਂ ਵੱਧ ਮੁੱਲ ਪ੍ਰਾਪਤ ਕਰਦਾ ਹੈ ਅਤੇ ਜੋ ਪਰਿਵਾਰਾਂ ਦੀ ਸਹਾਇਤਾ ਵਾਲੀਆਂ ਨੌਕਰੀਆਂ ਪ੍ਰਦਾਨ ਕਰਦਾ ਹੈ। ਅੱਜ ਘੋਸ਼ਿਤ ਕੀਤੀ ਗਈ ਇਹ ਆਧੁਨਿਕ ਜੰਗਲਾਤ ਨੀਤੀ ਦਾ ਉੱਦਮ ਵਧੇਰੇ ਕਮਿਊਨਟੀਆਂ ਦੀ ਸ਼ਮੂਲੀਅਤ ਦੇ ਨਾਲ ਵਧੇਰੇ ਮਹੱਤਵਪੂਰਣ ਫੋਕਸ ਵੱਲ ਵਧਦੇ ਹੋਏ ਸਾਡੇ ਉਦਯੋਗ ਦੇ ਭਵਿੱਖ ਨੂੰ ਦੁਬਾਰਾ ਪਰਿਭਾਸ਼ਿਤ ਕਰਦਾ ਹੈ। ਅਸੀਂ ਸਰਕਾਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸ ਪਹੁੰਚ ਤੋਂ ਕਈ ਸਾਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ। ”
ਫੌਰੀ ਤੱਥ

• ਜੰਗਲਾਤ ਬੀ.ਸੀ. ਦੀ ਆਰਥਿਕਤਾ ਦਾ ਇੱਕ ਪ੍ਰਮੁੱਖ ਹਿੱਸਾ ਹੈ। 2020 ਵਿੱਚ, ਜੰਗਲਾਤ ਉਤਪਾਦਾਂ ਨੇ ਬੀ.ਸੀ. ਦੇ ਕੁੱਲ ਨਿਰਯਾਤ ਦੇ 29% ਦੀ ਪ੍ਰਤੀਨਿਧਤਾ ਕੀਤੀ, ਜਿਸਦੀ ਕੀਮਤ $11.5 ਅਰਬ ਡਾਲਰ ਹੈ। ਜੰਗਲਾਤ 50,000 ਤੋਂ ਵੱਧ ਕਾਮਿਆਂ ਨੂੰ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵੀ ਪ੍ਰਦਾਨ ਕਰਦਾ ਹੈ। ਸਰਕਾਰ ਦੀ ਵਚਨਬੱਧਤਾ ਸੂਬਾਈ ਆਰਥਿਕਤਾ ਦੀਆਂ ਜਰੂਰਤਾਂ ਨੂੰ ਉਦਯੋਗ ਦੀਆਂ ਚਿੰਤਾਵਾਂ ਨਾਲ ਸੰਤੁਲਿਤ ਕਰੇਗੀ ਜਿਸ ਵਿੱਚ ਨੌਕਰੀਆਂ ਦਾ ਘਾਟਾ, ਮਿੱਲ ਬੰਦ ਹੋਣਾ ਅਤੇ ਅਢੁਕਵਾਂ ਮੂਲਵਾਸੀ ਸਹਿਯੋਗ ਸ਼ਾਮਲ ਹੈ।
• ਇਰਾਦਾ ਪੱਤਰ ਜੰਗਲਾਤ ਦੇ ਲੰਬੇਂ ਸਮੇਂ ਦੇ ਦ੍ਰਿਸ਼ਟੀਕੋਣ ਪ੍ਰਤੀ ਸਰਕਾਰ ਦੀ ਪ੍ਰਤੀਕ੍ਰਿਆ ਹੈ ਜਿਸਦੀ ਮੰਗ ਉਦਯੋਗ ਕਰਦਾ ਰਿਹਾ ਹੈ।
• ਇਹ ਉਦਯੋਗ ਨੂੰ ਦਰਪੇਸ਼ ਕੁਝ ਮਸਲਿਆਂ ਨੂੰ ਹੱਲ ਕਰਨ ਲਈ ਸਾਰੇ ਜੰਗਲਾਤ ਹਿੱਸੇਦਾਰਾਂ ਅਤੇ ਮੂਲਵਾਸੀ ਰਾਸ਼ਟਰਾਂ ਦੁਆਰਾ ਪ੍ਰਾਪਤ ਕੀਤੀ ਗਈ ਪ੍ਰਤੀਕ੍ਰਿਆ ਨੂੰ ਵੀ ਦਰਸਾਉਂਦਾ ਹੈ।
• 2018-19 ਵਿੱਚ ਬੀ.ਸੀ. ਦੀਆਂ ਬਹੁਤ ਸਾਰੀਆਂ ਵੱਡੀਆਂ ਅੰਦਰੂਨੀ ਜੰਗਲਾਤ ਕੰਪਨੀਆਂ ਨੇ ਲੱਕੜ ਦੀਆਂ ਘੱਟ ਕੀਮਤਾਂ, ਮੰਗ ਘੱਟ ਹੋਣ, ਵਧੇਰੇ ਲਾਗਤ ਦੀਆਂ ਕੀਮਤਾਂ, ਸਾਫਟਵੁੱਡ ਲੱਕੜ ਦੇ ਬਾਰਡਰ ਟੈਰਿਫ ਅਤੇ ਲੱਕੜ ਤਕ ਪਹੁੰਚਣ ਦੇ ਮੁੱਦਿਆਂ ਕਾਰਨ ਸਾਅ ਮਿੱਲਾਂ ਵਿੱਚ ਕਟੌਤੀਆਂ ਦੀ ਘੋਸ਼ਣਾ ਕੀਤੀ।
• ਹਾਲਾਂਕਿ ਇਸ ਉਦਯੋਗ ਵਿਚ ਸੁਧਾਰ ਹੋਇਆ ਹੈ ਅਤੇ ਲੰਬਰ ਦੀਆਂ ਕੀਮਤਾਂ ਇਸ ਵੇਲੇ ਉੱਚੀਆਂ ਹਨ, 20 ਲੰਬਰ ਮਿੱਲਾਂ ਸਰਗਰਮ, ਮੌਜੂਦਾ ਜਾਂ ਯੋਜਨਾਬੱਧ ਘਟਾਓ ਜਾਂ ਬੰਦ ਹੋਣ ਦੀ ਸਥਿਤੀ ਵਿੱਚ ਹਨ।
• ਇਸ ਤੋਂ ਇਲਾਵਾ ਜੰਗਲਾਤ ਸੈਕਟਰ ਵਿੱਚ 1,620 ਸਥਾਈ, 420 ਅਸਥਾਈ ਅਤੇ 820 ਅਣਮਿੱਥੇ ਸਮੇਂ ਲਈ ਨੌਕਰੀਆਂ ਦਾ ਨੁਕਸਾਨ ਹੋਇਆ ਹੈ।