ਦਿੱਲੀ ਹਾਈ ਕੋਰਟ ਵੱਲੋਂ ਪਤੰਜਲੀ ਦੀ ਕੋਰੋਨਿਲ ਕਿੱਟ ਖ਼ਿਲਾਫ਼ ਡੀਐੱਮਏ ਦੀ ਪਟੀਸ਼ਨ ’ਤੇ ਰਾਮਦੇਵ ਨੂੰ ਸੰਮਨ

0
1180

ਦਿੱਲੀ: ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਪਤੰਜਲੀ ਦੀ ਕੋਰੋਨਿਲ ਕਿੱਟ ਦੇ ਕੋਵਿਡ-19 ਦੇ ਇਲਾਜ ਲਈ ਕਾਰਗਰ ਹੋਣ ਦੀ ਝੂਠੀ ਜਾਣਕਾਰੀ ਦੇਣ ਤੋਂ ਰੋਕਣ ਲਈ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐੱਮਏ) ਵੱਲੋਂ ਦਾਇਰ ਪਟੀਸ਼ਨ ’ਤੇ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕੀਤਾ ਹੈ। ਹਾਈ ਕੋਰਟ ਨੇ ਜ਼ੁਬਾਨੀ ਹੁਕਮ ਵਿੱਚ ਬਾਬਾ ਰਾਮਦੇਵ ਦੇ ਵਕੀਲ ਨੂੰ ਕਿਹਾ ਕਿ ਉਹ ਸੁਣਵਾੲਂ ਦੀ ਅਗਲੀ ਤਰੀਕ 13 ਜੁਲਾਈ ਤੱਕ ਉਨ੍ਹਾਂ ਨੂੰ ਭੜਕਾਊ ਬਿਆਨ ਨਾ ਦੇਣ ਤੇ ਮਾਮਲੇ ਵਿੱਚ ਆਪਣਾ ਰੁੱਖ ਸਪਸ਼ਟ ਕਰਨ ਲਈ ਆਖੇ। ਡੀਐੱਮਏ ਨੇ ਕਿਹਾ ਪਤੰਜਲੀ ਦੀ ਦਵਾਈ ਕਰੋਨਾ ਠੀਕ ਨਹੀਂ ਕਰਦੀ ਸਗੋਂ ਇਹ ਝੂਠ ਦਾ ਪੁਲੰਦਾ ਹੈ।