ਅੰਮ੍ਰਿਤਸਰ: ਕੈਨੇਡਾ ਸਥਿਤ ਪਾਕਿਸਤਾਨੀ ਸਫ਼ਾਰਤਖ਼ਾਨੇ ਵਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਉਰਦੂ ਨੂੰ ਵਿਅਕਤੀਗਤ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ‘ਚ ਸ਼ਾਮਿਲ ਕਰਨ ਅਤੇ ਪੰਜਾਬੀ ਸ਼ਾਹਮੁਖੀ ਅਤੇ ਪੰਜਾਬੀ ਗੁਰਮੁਖੀ ਨੂੰ ਕੈਨੇਡੀਅਨ ਮਰਦਮਸ਼ੁਮਾਰੀ 2021 ‘ਚ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਹੈ। ਸਫ਼ਾਰਤਖ਼ਾਨੇ ਨੇ ਕਿਹਾ ਕਿ ਇਨ੍ਹਾਂ ਭਾਸ਼ਾਵਾਂ ਲਈ ਵੱਖਰੀਆਂ ਐਂਟਰੀਆਂ ਦਿੱਤੀਆਂ
ਜਾਣ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਵਪਾਰ ਅਤੇ ਵਿਕਾਸ ਵਿਭਾਗ ਨੂੰ ਲਿਖੇ ਪੱਤਰ ‘ਚ ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਲੋਕਾਂ ਵਲੋਂ ਪਾਕਿ ਸਫ਼ਾਰਤਖ਼ਾਨੇ ਨਾਲ ਸੰਪਰਕ ਕਰਕੇ ਕੈਨੇਡਾ ਸਰਕਾਰ ਕੋਲੋਂ ਉਰਦੂ ਭਾਸ਼ਾ ਨੂੰ ਵਿਅਕਤੀਗਤ ਦੀ ਸੂਚੀ ‘ਚ ਸ਼ਾਮਿਲ ਕਰਨ ਦੀ ਮੰਗ ਕੀਤੀ ਜਾ ਰਹੀ
ਹੈ।
ਉਕਤ ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬੀ ਸ਼ਾਹਮੁਖੀ ਅਤੇ ਪੰਜਾਬੀ ਗੁਰਮੁਖੀ ਨੂੰ ਮਰਦਮਸ਼ੁਮਾਰੀ ‘ਚ ਵੱਖਰੇ-ਵੱਖਰੇ ਤੌਰ ‘ਤੇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੀਆਂ ਲਿਪੀਆਂ ਵੱਖਰੀਆਂ
ਹਨ।