ਵੈਨਕੂਵਰ – ਸ਼ੁੱਕਰਵਾਰ 19 ਮਾਰਚ, 2021 ਤੋਂ ਐਂਡਰਿਊ ਪੀਟਰ ਨੂੰ ਇਨੋਵੇਟ ਬੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਨਵੇਂ ਚੇਅਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਨੋਵੇਟ ਬੀ.ਸੀ. ਇੱਕ ਕਰਾਊਨ ਏਜੰਸੀ ਹੈ ਜੋ ਹਰ ਉਦਯੋਗ ਅਤੇ ਖੇਤਰ ਦੇ ਇਨੋਵੇਟਰਜ਼ ਨੂੰ ਫੰਡਾਂ, ਸਰੋਤਾਂ ਅਤੇ ਸਹਾਇਤਾ ਨਾਲ ਜੋੜਦੀ ਹੈ, ਜੋ ਉਹਨਾਂ ਨੂੰ ਕੰਪਨੀ ਦੇ ਨਿਰਮਾਣ ਅਤੇ ਵਿਕਾਸ ਲਈ ਲੋੜੀਂਦਾ ਹੁੰਦਾ ਹੈ।
ਇਨੋਵੇਟ ਬੀ.ਸੀ. ਦਾ ਬੋਰਡ ਇਨੋਵੇਟ ਬੀ.ਸੀ. ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਨ, ਵੱਡੇ ਵਿੱਤੀ ਫੈਸਲਿਆਂ ਨੂੰ ਪ੍ਰਵਾਨਗੀ ਦੇਣ ਅਤੇ ਕਾਰਪੋਰੇਟ ਕਾਰਗੁਜ਼ਾਰੀ ਨੂੰ ਮਾਪਣ ਸਮੇਤ ਹੋਰ ਜ਼ਿੰਮੇਵਾਰੀਆਂ ਲਈ ਜ਼ਿੰਮੇਵਾਰ ਹੈ।
“ਬੀ.ਸੀ. ਸਰਕਾਰ ਦੀ ਤਰਫੋਂ, ਮੈਂ ਐਂਡਰਿਊ ਪੀਟਰ ਦਾ ਇਨੋਵੇਟ ਬੀ.ਸੀ. ਦੇ ਨਵੇਂ ਬੋਰਡ ਚੇਅਰ ਵਜੋਂ ਸਵਾਗਤ ਕਰਦਿਆਂ ਖੁਸ਼ ਹਾਂ, ਨੌਕਰੀਆਂ, ਆਰਥਿਕ ਬਹਾਲੀ ਅਤੇ ਨਵੀਨਤਾਕਾਰੀ ਮੰਤਰੀ ਰਵੀ ਕਾਹਲੋਂ ਨੇ ਕਿਹਾ। “ਐਂਡਰਿਊ ਇੱਕ ਦੂਰਦਰਸ਼ੀ ਨੇਤਾ ਹੈ ਜੋ ਬੀ.ਸੀ. ਨੂੰ ਸਹਿਯੋਗ ਦੇਣ ਵਾਲੇ ਉੱਦਮੀਆਂ ਨੂੰ ਤਕਨਾਲੋਜੀ ਸ਼ੁਰੂ ਕਰਨ ਅਤੇ ਵਪਾਰੀਕਰਨ ਲਈ ਸਹਾਇਤਾ ਦੇਵੇਗਾ ਅਤੇ ਸੂਬੇ ਵਿਚ ਨੌਕਰੀਆਂ ਅਤੇ ਆਰਥਿਕ ਵਿਕਾਸ ਪੈਦਾ ਕਰੇਗਾ। ਮੈਂ ਆਊਟਗੋਇੰਗ ਇਨੋਵੇਟ ਬੀ.ਸੀ. ਬੋਰਡ ਦੇ ਚੇਅਰ, ਡਾ. ਐਲਨ ਸ਼ੈਵਰ ਦਾ ਵੀ ਪਿਛਲੇ ਤਿੰਨ ਸਾਲਾਂ ਦੌਰਾਨ ਉਹਨਾਂ ਵੱਲੋਂ ਦਿੱਤੀ ਅਗਵਾਈ ਲਈ ਧੰਨਵਾਦ ਕਰਦਾ ਹਾਂ”।
ਪੀਟਰ ਨਾਲ ਬੋਰਡ ਦੇ 14 ਹੋਰ ਮੈਂਬਰ ਹਨ, ਜਿਹੜੇ ਬੋਰਡ ਦੀ ਜ਼ਿੰਮੇਵਾਰੀ, ਅਗਵਾਈ ਅਤੇ ਕਾਰਜ ਪ੍ਰਣਾਲੀ ਨੂੰ ਸਮਰਪਿਤ ਹਨ। ਬੋਰਡ ਇਨੋਵੇਟ ਬੀ.ਸੀ. ਦੇ ਪ੍ਰਧਾਨ ਅਤੇ ਸੀਈਓ ਦੇ ਨਾਲ ਕੰਮ ਕਰਦਾ ਹੈ।
“ਐਂਡਰਿਊ ਪੀਟਰ ਵਿਸਥਾਰ, ਨਵੀਨਤਾ ਅਤੇ ਸਥਿਰਤਾ ਨੂੰ ਵਧਾਉਂਦੇ ਹੋਏ ਭਾਈਚਾਰਿਆਂ ਨਾਲ ਜੁੜਨ ਦੀ ਉਸਦੀ ਯੋਗਤਾ ਵਿੱਚ ਇੱਕ ਗੇਮ ਚੇਂਜਰ ਹੈ,” ਇਨੋਵੇਟ ਬੀ.ਸੀ. ਦੇ ਪ੍ਰਧਾਨ ਅਤੇ ਸੀ ਈ ਓ ਰਾਘਵ ਗੋਪਾਲ ਨੇ ਕਿਹਾ। “ਅਸੀਂ ਭਵਿੱਖ ਬਾਰੇ ਅਤੇ ਉਸ ਲੀਡਰਸ਼ਿਪ ਲਈ ਜੋ ਐਂਡਰਿਊ ਇਨੋਵੇਟ ਬੀ.ਸੀ. ਅਤੇ ਸੂਬੇ ਨੂੰ ਪ੍ਰਦਾਨ ਕਰੇਗਾ, ਲਈ ਉਤਸੁਕ ਹਾਂ।”
ਪੀਟਰ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ (ਸ਼ਢੂ) ਅਤੇ ਵਿਕਟੋਰੀਆ ਯੂਨੀਵਰਸਿਟੀ ਵਿੱਚ ਪੋਸਟ-ਸੈਕੰਡਰੀ ਅਗਵਾਈ ਦਾ ਲਗਭਗ ਦੋ ਦਹਾਕਿਆਂ ਦਾ ਤਜਰਬਾ ਹੈ। ਉਹ 2010 ਤੋਂ 2020 ਤੱਕ ਸ਼ਢੂ ਦਾ ਪ੍ਰਧਾਨ ਅਤੇ ਵਾਈਸ ਚਾਂਸਲਰ ਰਿਹਾ ਅਤੇ ਇਸ ਦੇ ਸਕੂਲ ਆਫ਼ ਪਬਲਿਕ ਪਾਲਿਸੀ ਵਿੱਚ ਪ੍ਰੋਫੈਸਰ ਰਿਹਾ।
ਪੀਟਰ ਨੂੰ ਇੱਕ ਦਹਾਕੇ ਤੋਂ ਐੱਮ ਐੱਲ ਏ ਵਜੋਂ ਸਰਕਾਰ ਦਾ ਡੂੰਘਾ ਗਿਆਨ ਹੈ, ਜਿੱਥੇ ਉਸਨੇ ਕਈ ਕੈਬਨਿਟ ਅਹੁਦਿਆਂ ‘ਤੇ ਵੀ ਸੇਵਾਵਾਂ ਨਿਭਾਈਆਂ, ਉਹ ਉੱਨਤ ਸਿੱਖਿਆ, ਸਿਖਲਾਈ ਅਤੇ ਟੈਕਨਾਲੋਜੀ ਮੰਤਰੀ ਵੀ ਰਿਹਾ, ਜਿੱਥੇ ਉਸਨੇ ਸੂਬੇ ਦੇ ਪਹਿਲੇ ਉੱਚ-ਵਿਕਾਸ ਯੋਜਨਾ ਦੀ ਨਿਗਰਾਨੀ ਕੀਤੀ।
“ਇਨੋਵੇਟ ਬੀ.ਸੀ. ਦੇ ਬੋਰਡ ਦੀ ਚੇਅਰ ਨਿਯੁਕਤ ਕੀਤੇ ਜਾਣਾ ਇੱਕ ਮਾਣ ਵਾਲੀ ਗੱਲ ਹੈ ਕਿ ਜਦ ਹੁਣ ਬ੍ਰ੍ਰਿਿਟਸ਼ ਕੋਲੰਬੀਆ ਕੋਵਿਡ -19 ਵਿਚੋਂ ਉਭਰ ਰਿਹਾ ਹੈ”, ਪੀਟਰ ਨੇ ਕਿਹਾ। “ਸੂਬੇ ਦੀ ਆਰਥਿਕ ਬਹਾਲੀ ਨੂੰ ਸਹਿਯੋਗ ਦੇਣ ਅਤੇ ਭਵਿੱਖ ਲਈ ਮਜ਼ਬੂਤ ਆਰਥਿਕਤਾ ਦੇ ਨਿਰਮਾਣ ਵਿੱਚ ਨਵੀਨਤਾ ਦੀ ਮਹੱਤਵਪੂਰਨ ਭੂਮਿਕਾ ਹੈ। ਮੈਂ ਆਪਣੇ ਪੂਰਵਗਾਮੀ ਐਲਨ ਸ਼ੇਵਰ ਦੇ ਅਧੀਨ ਇਨੋਵੇਟ ਬੀ.ਸੀ. ਦੁਆਰਾ ਕੀਤੇ ਮਹਾਨ ਕਾਰਜ ਦੇ ਨਿਰਮਾਣ ਲਈ ਤਤਪਰ ਹਾਂ”।