ਚੀਨ ਦੀ ਆਰਥਿਕਤਾ ਹੁਣ ਕਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰ ਗਈ ਹੈ। ਸਤੰਬਰ ਵਿਚ ਚੀਨ ਦੇ ਵਪਾਰਕ ਅੰਕੜੇ ਕਾਫ਼ੀ ਚੰਗੇ ਰਹੇ ਹਨ। ਕਸਟਮ ਵਿਭਾਗ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਤੰਬਰ ਵਿੱਚ ਚੀਨ ਦੀ ਬਰਾਮਦ(ਐਕਸਪੋਰਟ) 9.9 ਫ਼ੀਸਦ ਵਧ ਕੇ 239.8 ਅਰਬ ਡਾਲਰ ਹੋ ਗਈ। ਬਰਾਮਦ ਅਗਸਤ ਵਿਚ 9.5 ਫ਼ੀਸਦ ਸੀ। ਇਸ ਤਰ੍ਹਾਂ ਸਤੰਬਰ ‘ਚ ਦਰਾਮਦ 13.2 ਫੀਸਦੀ ਵਧ ਕੇ 202.8 ਅਰਬ ਡਾਲਰ’ ਤੇ ਪਹੁੰਚ ਗਈ। ਅਗਸਤ ਵਿੱਚ ਚੀਨ ਦੀ ਦਰਾਮਦ ਵਿੱਚ 2.1 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।