ਅਮਰੀਕਾ ਦੀ ‘ਮਰਦਮਸ਼ੁਮਾਰੀ 2020 ‘ਚ ਪਹਿਲੀ ਵਾਰ ਸਿੱਖਾਂ ਨੂੰ ਮਿਲੇਗੀ ਵੱਖਰੀ ਪਛਾਣ

0
1694

ਸਾਨ ਫਰਾਂਸਿਸਕੋ: ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਵੱਖਰੀ ਪਛਾਣ ਮਿਲੇਗੀ। ੨੦੨੦ ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ।
ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਸਿੱਖ ਵੱਖਵਾਦੀਆਂ ਨੂੰ ਉਭਾਰ ਦੇ ਸਕਦਾ ਹੈ ਪਰ ਬਹੁਤਿਆਂ ਦਾ ਕਹਿਣਾ ਹੈ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ।
ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ, ਮਰਦਮਸ਼ੁਮਾਰੀ ਬਿਓਰੋ ਸਿੱਖਾਂ ਨੂੰ ਇਕ ‘ਵੱਖਰੇ’ ਨਸਲੀ ਸਮੂਹ ਵਜੋਂ ਗਿਣੇਗਾ। ਇਹ ਭਾਰਤ ਦੇ ਉਨ੍ਹਾਂ ਲੋਕਾਂ ਲਈ ਸੰਯੁਕਤ ਏਸ਼ੀਅਨ ਭਾਰਤੀ ਵਰਗ ਤੋਂ ਵੱਖਰੀ ਪਛਾਣ ਸਥਾਪਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ ਜੋ ਵਿਆਪਕ ਤੌਰ ‘ਤੇ ਭਾਰਤੀ-ਅਮਰੀਕਨ ਵਜੋਂ ਜਾਣੇ ਜਾਂਦੇ ਹਨ। ਸੁਹਿਰਦ ਬੁੱਧੀਜੀਵੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਇਹ ਇਕ ਵਧੀਆ ਫੈਸਲਾ ਹੈ ਅਤੇ ਇਹ ਗਿਣਤੀਆਂ-ਮਿਣਤੀਆਂ ਸਿੱਖਾਂ ਨੂੰ ਅਮਰੀਕੀ ਸਰਕਾਰ ਦੀਆਂ ਨੀਤੀਆਂ ਦੇ ਸੰਦਰਭ ਵਿਚ ਸਹੂਲਤਾਂ ਪ੍ਰਾਪਤ ਕਰਨ ਵਿਚ ਸਹਾਇਤਾ ਕਰਨਗੀਆਂ ਮਰਦਮਸ਼ੁਮਾਰੀ ਬਿਓਰੋ ਫਿਲਹਾਲ ਡਾਕ, ਫ਼ੋਨ ਅਤੇ ਆਨਲਾਈਨ ਜ਼ਰੀਏ ਇਕ ਗਿਣਤੀ ਵਿਚ ਲੱਗੀ ਹੋਈ ਹੈ ਅਤੇ ਇਹ ਪ੍ਰਕਿਰਿਆ ੩੦ ਸਤੰਬਰ ਨੂੰ ਮੁਕੰਮਲ ਹੋਣ ਦੀ ਉਮੀਦ ਹੈ।
ਸਿੱਖਾਂ ਨੂੰ ਮਰਦਮਸ਼ੁਮਾਰੀ ਫਾਰਮ ਵਿਚ ਸਿੱਖ ਲਿਖਣ ਦੀ ਆਗਿਆ ਦਿੱਤੀ ਜਾਏਗੀ ਅਤੇ ਸਿੱਖ ਧਰਮ ਨੂੰ ਫਾਰਮ ਵਿਚ ਇਕ ਵਿਲੱਖਣ ਕੋਡ ਦੇ ਅਧੀਨ ਵੱਖਰੇ ਤੌਰ ‘ਤੇ ਗਿਣਿਆ ਜਾਵੇਗਾ। ਇਸ ਤੋਂ ਇਲਾਵਾ, ਉਹ ਏਸ਼ੀਅਨ ਦੀ ਵਿਆਪਕ ਸ਼੍ਰੇਣੀ ਵਿਚ ਜਾਣਗੇ, ਨਾ ਕਿ ਏਸ਼ੀਅਨ ਇੰਡੀਅਨ ਦੇ ਅਧੀਨ: ਸਿੱਖ ਭਾਈਚਾਰੇ ਦੇ ਆਗੂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਆਧਾਰ ‘ਤੇ ਜਨਗਣਨਾ ਬਿਓਰੋ ਦੇ ਫਾਰਮ ਤੇ ਵੱਖਰੀ ਸ਼੍ਰੇਣੀ ਲਈ ਮੁਹਿੰਮ ਚਲਾ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਮੈਂਬਰਾਂ ਦੀ ਬਿਹਤਰ ਸੇਵਾ, ਸੰਘੀ ਫੰਡਾਂ ਤੱਕ ਪਹੁੰਚਣ ਅਤੇ ਆਪਣੇ ਰਾਜਨੀਤਿਕ ਨੁਮਾਇੰਦਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਕਰਨ ਲਈ ਇਕ ਸਹੀ ਗਿਣਤੀ ਦੀ ਜ਼ਰੂਰਤ
ਹੈ।
ਇਹ ਮੰਗ ਉਦੋਂ ਉੱਭਰ ਕੇ ਸਾਹਮਣੇ ਆਈ ਜਦੋਂ ੯/੧੧ ਦੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਿੱਖਾਂ ਨੂੰ ਨਫ਼ਰਤ ਦੇ ਅਪਰਾਧਾਂ ਤੋਂ ਬਚਾਉਣ ਲਈ ਸਿੱਖਾਂ ਨੂੰ ਭੁਲੇਖੇ ਨਾਲ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ
ਸੀ।