ਵਾਸ਼ਿੰਗਟਨ: ਧਰਤੀ ਦੀ ਆਬਾਦੀ ੮੦ ਸਾਲ ਬਾਅਦ ਯਾਨੀ ਸਨ ੨੧੦੦ ‘ਚ ੮ ਅਰਬ ੮੦ ਕਰੋੜ ਹੋ ਜਾਵੇਗੀ। ਇਹ ਅੰਕੜੇ ਸੰਯੁਕਤ ਰਾਸ਼ਟਰ ਦੇ ਮੁਲਾਂਕਣ ਤੋਂ ਲਗਭਗ ੨ ਅਰਬ ਘੱਟ ਹਨ।
ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਇਕ ਮੁੱਖ ਸਟੱਡੀ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਫਰਟੀਲਿਟੀ ਰੇਟ ਘਟਣ ਅਤੇ ਆਬਾਦੀ ‘ਚ ਬਹੁਤੇ ਲੋਕਾਂ ਦੀ ਵੱਡੀ ਉਮਰ ਹੋਣ ਕਾਰਨ ਦੁਨੀਆ ਦੀ ਆਬਾਦੀ ‘ਚ ਮੱਠਾ ਵਾਧਾ ਹੋਵੇਗਾ।
ਫਿਲਹਾਲ ਦੁਨੀਆ ਦੀ ਆਬਾਦੀ ਲਗਭਗ ੭ ਅਰਬ ੮੦ ਕਰੋੜ ਹੈ।
ਇਸ ਸਦੀ ਦੇ ਅਖੀਰ ਤਕ ੧੯੫ ਵਿਚੋਂ ੧੮੩ ਦੇਸ਼ਾਂ ‘ਚ ਆਬਾਦੀ ਘਟੇਗੀ। ਇਸਦੇ ਪਿੱਛੇ ਵੱਡੀ ਗਿਣਤੀ ‘ਚ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਨੂੰ ਵੀ ਕਾਰਨ ਦੱਸਿਆ ਜਾ ਰਿਹਾ ਹੈ।
ਜਾਪਾਨ, ਸਪੇਨ, ਇਟਲੀ, ਥਾਈਲੈਂਡ, ਪੁਰਤਗਾਲ, ਸਾਊਥ ਕੋਰੀਆ, ਪੋਲੈਂਡ ਸਮੇਤ ਲਗਭਗ ੨੦ ਦੇਸ਼ਾਂ ਦੀ ਆਬਾਦੀ ਅਗਲੇ ੮੦ ਸਾਲਾਂ ‘ਚ ਅੱਧੀ ਹੋ
ਜਾਵੇਗੀ।
ਚੀਨ ਦੀ ਆਬਾਦੀ ਅਗਲੇ ੮੦ ਸਾਲਾਂ ‘ਚ ਇਕ ਅਰਬ ੪੦ ਕਰੋੜ ਤੋਂ ਘੱਟ ਕੇ ੭੩ ਕਰੋੜ ਹੋ
ਜਾਏਗੀ।
ਉਪ-ਸਹਾਰਾ ਅਫਰੀਕਾ ਦੀ ਆਬਾਦੀ ਲਗਭਗ ਤਿਗੁਣੀ ਹੋ ਕੇ ੩ ਅਰਬ ਤਕ ਹੋ ਜਾਵੇਗੀ। ਨਾਈਜੀਰੀਆ ਦੀ ਆਬਾਦੀ ੮੦ ਕਰੋੜ ਹੋ ਜਾਵੇਗੀ ਜਦਕਿ ਭਾਰਤ ਇਕ ਅਰਬ ੧੦ ਕਰੋੜ ਨਾਲ ਪਹਿਲੇ ਨੰਬਰ ‘ਤੇ ਰਹੇਗਾ।