ਗਲੋਬਲ ਪੱਧਰ ‘ਤੇ ਕੋਵਿਡ-੧੯ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਦੁਨੀਆ ਨੂੰ ਬਚਾਉਣ ਲਈ ਵਿਗਿਆਨੀ ਦਿਨ-ਰਾਤ ਮਹਾਮਾਰੀ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਦਾਅਵਾ ਵੀ ਕੀਤਾ ਹੈ ਕਿ ਉਹਨਾਂ ਨੇ ਜਾਨਲੇਵਾ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਲਈ ਹੈ ਪਰ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹੁਣ ਤੱਕ ਕੋਈ ਵੀ ਅਜਿਹੀ ਵੈਕਸੀਨ ਨਹੀਂ ਬਣੀ ਹੈ ਜਿਸ ਨੂੰ ਕੋਰੋਨਾਵਾਇਰਸ ਵੈਕਸੀਨ ਦਾ ਨਾਮ ਦਿੱਤਾ ਜਾ ਸਕੇ।
ਇਸ ਦੌਰਾਨ ਨਾਈਜੀਰੀਆ ਦੇ ਵਿਗਿਆਨੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਦੀ ਵੈਕਸੀਨ ਲੱਭ ਲਈ ਹੈ। ਕੋਰੋਨਾਵਾਇਰਸ ਨੂੰ ਲੈ ਕੇ ਗਠਿਤ ਨਾਈਜੀਰੀਅਨ ਯੂਨੀਵਰਸਿਟੀਜ਼ ਦੇ ਵਿਗਿਆਨੀਆਂ ਦੀ ਟੀਮ ਨੇ ਨੂੰ ਇਹ ਜਾਣਕਾਰੀ ਦਿੱਤੀ।
ਦੀ ਗਾਰਡੀਅਨ ਨਾਈਜੀਰੀਆ ਦੇ ਮੁਤਾਬਕ ਮੈਡੀਕਲ ਵਾਇਰੋਲੌਜੀ, ਇਮਿਊਨੋਲੌਜੀ ਦੇ ਮਾਹਰ ਅਤੇ ਰਿਸਰਚ ਟੀਮ ਦੇ ਪ੍ਰਮੁੱਖ ਡਾਕਟਰ ਓਲਾਡਿਪੋ ਕੋਲਾਵੇਲ ਨੇ ਕਿਹਾ ਕਿ ਇਸ ਵੈਕਸੀਨ ਨੂੰ ਅਫਰੀਕੀ ਲੋਕਾਂ ਦੇ ਲਈ ਅਫਰੀਕਾ ਵਿਚ ਸਥਾਨਕ ਪੱਧਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਾਰਕੀਟ ਵਿਚ ਇਸ ਵੈਕਸੀਨ ਦੇ ਉਪਲਬਧ ਹੋਣ ਵਿਚ ਹਾਲੇ ਵੀ ੧੮ ਮਹੀਨੇ ਦਾ ਸਮਾਂ ਲੱਗੇਗਾ। ਕਿਉਂਕਿ ਮਰੀਜ਼ਾਂ ‘ਤੇ ਪ੍ਰਯੋਗ ਤੋਂ ਪਹਿਲਾਂ ਇਸ ਵੈਕਸੀਨ ਨੂੰ ਕਈ ਪੱਧਰ ਦੇ ਟ੍ਰਾਇਲ ਵਿਚੋਂ ਲੰਘਣਾ ਪਵੇਗਾ।
ਯੂਨੀਵਰਸਿਟੀ ਦੇ ਕਾਰਜਕਾਰੀ ਕੁਲਪਤੀ ਪ੍ਰੋਫੈਸਰ ਸੋਲੋਮਨ ਐਡਬੋਲਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਕ ਅਜਿਹੀ ਵੈਕਸੀਨ ਆ ਗਈ ਹੈ ਜੋ ਕੋਰੋਨਾਵਾਇਰਸ ਜਿਹੀ ਗਲੋਬਲ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਏਗੀ।
ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਅਸੀਂ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਹਾਂ। ਇਸ ਵੈਕਸੀਨ ਨੂੰ ਵਾਸਤਵਿਕਤਾ ਬਣਾਉਣ ਅਤੇ ਲੋਕਾਂ ਦੇ ਇਲਾਜ ਤੱਕ ਪਹੁੰਚਾਉਣ ਲਈ ਸਾਡੇ ਤੋਂ ਜੋ ਹੋ ਸਕੇਗਾ ਅਸੀਂ ਉਹ ਸਭ ਕਰਾਂਗੇ। ਪ੍ਰੀਸੀਅਸ ਕਾਰਨਰਸਟੋਨ ਯੂਨੀਵਰਸਿਟੀ ਦੇ ਕੁਲਪਤੀ ਅਤੇ ਰਿਸਰਚ ਗਰੁੱਪ ਦੇ ਕੋਆਰਡੀਨੇਟਰ ਕਮੇਟੀ ਦੇ ਚੀਫ ਪ੍ਰੋਫੈਸਰ ਜੂਲੀਅਸ ਓਲੋਕੇ ਨੇ ਕਿਹਾ ਕਿ ਇਹ ਵੈਕਸੀਨ ਅਸਲੀ ਹੈ। ਅਸੀਂ ਕਈ ਵਾਰ ਇਸ ਦੀ ਜਾਂਚ ਕੀਤੀ ਹੈ। ਇਹ ਵੈਕਸੀਨ ਅਫਰੀਕੀ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਏਗੀ ਪਰ ਸਾਨੂੰ ਆਸ ਹੈ ਕਿ ਇਹ ਹੋਰ ਮਹਾਦੀਪਾਂ ਦੇ ਲੋਕਾਂ ‘ਤੇ ਵੀ ਕੰਮ ਕਰੇਗੀ।