ਆਸਟ੍ਰੇਲੀਆ ‘ਚ ਹੋਵੇਗਾ ਕੋਰੋਨਾ ਦੇ ਟੀਕੇ ਦਾ ਇਨਸਾਨਾਂ ‘ਤੇ ਪਰੀਖਣ

0
958

ਕੈਨਬਰਾ: ਅਮਰੀਕਾ ਦੀ ਇਕ ਬਾਇਓਟੈਕਨਾਲੋਜੀ ਕੰਪਨੀ ਨੇ ਆਸਟ੍ਰੇਲੀਆ ‘ਚ ਕੋਰੋਨਾ ਇਨਫੈਕਸ਼ਨ ਦੇ ਟੀਕੇ ਦਾ ਮਨੁੱਖਾਂ ‘ਤੇ ਪਰੀਖਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸੇ ਸਾਲ ਕੋਰੋਨਾ ਦਾ ਟੀਕਾ ਆਉਣ ਦੀ ਵੀ ਉਮੀਦ ਪ੍ਰਗਟਾਈ ਹੈ। ਬਾਇਓਟੈਕਨਾਲੋਜੀ ਕੰਪਨੀ ਨੋਵਾਵੈਕਸ ਦੇ ਪ੍ਰਮੁੱਖ ਖੋਜਕਰਤਾ ਡਾ. ਗਿ੍ਗੋਰੀ ਗਲੇਨ ਨੇ ਕਿਹਾ ਕਿ ਕੰਪਨੀ ਨੇ ਪਹਿਲੇ ਪੜਾਅ ਦਾ ਪਰੀਖਣ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਤਹਿਤ ਮੈਲਬੌਰਨ ਤੇ ਬਿ੍ਸਬੇਨ ਦੇ 131 ਵਾਲੰਟੀਅਰਾਂ ‘ਤੇ ਇਸ ਦਾ ਪਰੀਖਣ ਕੀਤਾ ਜਾਵੇਗਾ।

ਕੰਪਨੀ ਦੇ ਮੈਰੀਲੈਂਡ ਸਥਿਤ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਰੈੱਸ ਕਾਨਫਰੰਸ ‘ਚ ਗਲੇਨ ਨੇ ਕਿਹਾ, ‘ਅਸੀਂ ਪਰੀਖਣ ਦੇ ਨਾਲ-ਨਾਲ ਦਵਾਈ ਤੇ ਟੀਕਾ ਬਣਾ ਵੀ ਰਹੇ ਹਾਂ, ਜਿਸ ਨਾਲ ਅਸੀਂ ਲੋਕਾਂ ਨੂੰ ਇਹ ਭਰੋਸਾ ਦਿਵਾ ਸਕਾਂਗੇ ਕਿ ਇਹ ਕਾਰਗਰ ਤੇ ਸਾਲ ਦੇ ਅੰਤ ਤਕ ਇਸ ਨੂੰ ਮੁਹੱਈਆ ਕਰਵਾ ਸਕਾਂਗੇ।’ ਦੱਸਣਯੋਗ ਹੈ ਕਿ ਚੀਨ, ਅਮਰੀਕਾ ਤੇ ਯੂਰਪ ‘ਚ ਕਰੀਬ ਦਰਜਨ ਦਵਾਈਆਂ ਦਾ ਪਰੀਖਣ ਸ਼ੁਰੂਆਤੀ ਪੜਾਅ ‘ਚ ਹੈ ਜਾਂ ਉਨ੍ਹਾਂ ਦਾ ਪਰੀਖਣ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਹਾਲੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ‘ਚੋਂ ਕੋਈ ਵੀ ਦਵਾਈ ਸੁਰੱਖਿਅਤ ਤੇ ਕਾਰਗਰ ਸਾਬਿਤ ਹੋਵੇਗੀ ਜਾਂ ਨਹੀਂ। ਨੋਵਾਵੈਕਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਸੀਂ ਜਿਹੜੀ ਦਵਾਈ ਬਣਾਉਂਦੇ ਹਾਂ ਉਸ ਵਿਚ ਅਸੀਂ ਵਾਇਰਸ ਨੂੰ ਹੱਥ ਵੀ ਨਹੀਂ ਲਾਉਂਦੇ ਪਰ ਆਖਰ ਇਹ ਬਿਮਾਰੀ ਰੋਕੂ ਸਮਰੱਥਾ ਲਈ ਕਿਸੇ ਵਾਇਰਸ ਵਰਗੀ ਹੀ ਲੱਗਦੀ ਹੈ। ਇਹ ਉਹੀ ਤਰੀਕਾ ਹੈ, ਜਿਸ ਨਾਲ ਨੋਵਾਵੈਕਸ ਨੈਨੋਪਾਰਟੀਕਲ ਜ਼ੁਕਾਮ ਦੀ ਦਵਾਈ ਤਿਆਰ ਕਰਦੀ ਹੈ।