ਵਾਸ਼ਿੰਗਟਨ: ਦੁਨੀਆ ਕਿੰਨਾ ਵੀ ਕਹਿ ਲਵੇ ਕਿ ਮਲੇਰੀਆ ਦੀ ਦਵਾ ਹਾਈਡ੍ਰੋਕਸੀਕਲੋਰੋਕਿਨ ਕੋਰੋਨਾ ਵਾਇਰਸ ਦੇ ਇਲਾਜ ਵਿਚ ਕੰਮ ਨਹੀਂ ਆਉਂਦੀ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਮਰੀਕੀ ਰਾਸ਼ਟਰਪਤੀ ਪਿਛਲੇ 10 ਦਿਨਾਂ ਤੋਂ ਹਾਈਡ੍ਰੋਕਸੀਕਲੋਰੋਕਿਨ ਦੀ ਟੈਬਲੇਟ ਹਰ ਦਿਨ ਲੈ ਰਹੇ ਹਨ।
ਜਦਕਿ ਅਮਰੀਕਾ ਦੀ ਹੀ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਨੇ ਇਸ ਦਵਾ ਨੂੰ ਸੁਰੱਖਿਅਤ ਨਹੀਂ ਦੱਸਿਆ ਸੀ। ਟਰੰਪ ਨੇ ਦੱਸਿਆ ਕਿ ਉਹਨਾਂ ਨੇ ਇਸ ਦਵਾ ਲਈ ਵ੍ਹਾਈਟ ਹਾਊਸ ਦੇ ਡਾਕਟਰ ਸਾਨ ਕੋਨਲੀ ਤੋਂ ਸਲਾਹ ਲਈ ਸੀ। ਪਹਿਲਾਂ ਤਾਂ ਡਾਕਟਰ ਨੇ ਮਨਾਂ ਕਰ ਦਿੱਤਾ ਕਿਉਂਕਿ ਟਰੰਪ ਕੋਰੋਨਾ ਪਾਜ਼ੀਟਿਵ ਨਹੀਂ ਹੈ ਪਰ ਟਰੰਪ ਦੇ ਦੁਬਾਰਾ ਪੁੱਛਣ ‘ਤੇ ਉਹਨਾਂ ਨੇ ਇਸ ਨੂੰ ਲੈਣ ਦੀ ਇਜਾਜ਼ਤ ਦੇ ਦਿੱਤੀ। ਟਰੰਪ ਨੇ ਇਸ ਦਵਾਈ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਸੀ ,ਇੱਥੋਂ ਤੱਕ ਕਿ ਭਾਰਤ ਕੋਲੋਂ ਵੀ ਇਸ ਦੀ ਵੱਡੀ ਖੇਪ ਮੰਗਵਾਈ ਸੀ। ਭਾਰਤ ਹਾਈਡ੍ਰੋਕਸੀਕਲੋਰੋਕਿਨ ਦਵਾ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਉਹਨਾਂ ਦਾ ਕੋਰੋਨਾ ਵਾਇਰਸ ਟੈਸਟ ਨੇਗੈਟਿਵ ਨਹੀਂ ਆਇਆ ਹੈ, ਉਹਨਾਂ ਵਿਚ ਇਸ ਦਾ ਕੋਈ ਲ਼ੱਛਣ ਨਹੀਂ ਹੈ।