ਕੈਨੇਡਾ ਕੋਵਿਡ ਵੈਕਸੀਨ ਦੀ ਅਜ਼ਮਾਇਸ਼ ਆਰੰਭੇਗਾ

0
937

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕੈਨੇਡਾ ਵਿਚ ਕੋਵਿਡ-19 ਦੇ ਵੈਕਸੀਨ ਦੀ ਬਕਾਇਦਾ ਪਰਖ਼ ਲਈ ਹੈਲੀਫੈਕਸ ਦੀ ਖੋਜ ਟੀਮ ਤਿਆਰੀ ਕਰ ਰਹੀ ਹੈ। ਇਹ ਟੀਮ ਚੀਨ ਦੀ ਕੰਪਨੀ ਨਾਲ ਸਾਂਝੇ ਤੌਰ ’ਤੇ ਕਲੀਨੀਕਲ ਟਰਾਇਲ ਲਈ ਕੰਮ ਕਰ ਰਹੀ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਇਸ ਵੈਕਸੀਨ ਦੇ ਟਰਾਇਲ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਹ ਟਰਾਇਲ ਡਲਹੌਜ਼ੀ ਵਰਸਿਟੀ ’ਚ ਕੀਤਾ ਜਾਣਾ ਹੈ। ਟਰੂਡੋ ਨੇ ਕਿਹਾ ਕਿ ਜੇ ਇਹ ਟਰਾਇਲ ਸਫ਼ਲ ਹੋ ਜਾਂਦਾ ਹੈ ਤਾਂ ਅਸੀਂ ਇਹ ਵੈਕਸੀਨ ਕੈਨੇਡਾ ’ਚ ਹੀ ਬਣਾ ਕੇ ਜਲਦੀ ਮਾਰਕੀਟ ’ਚ ਭੇਜਣ ਦੇ ਯੋਗ ਹੋ ਸਕਾਂਗੇ। ਹੁਣ ਤੱਕ ਕੈਨੇਡਾ ਵਿਚ 75,864 ਕਰੋਨਾ ਦੇ ਮਾਮਲੇ ਉਜਾਗਰ ਹੋ ਚੁੱਕੇ ਹਨ ਤੇ 5,679 ਮੌਤਾਂ ਹੋ ਚੁੱਕੀਆਂ ਹਨ।