ਕੈਲਗਰੀ: ਕੋਵਿਡ-੧੯ ਮਹਾਂਮਾਰੀ ਨੂੰ ਰੋਕਣ ਵਾਸਤੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਕੈਲਗਰੀ ‘ਚ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾ ਰਹੇ ਦੱਸੇ ਜਾਂਦੇ ਹਨ। ਬੀਤੇ ਕੱਲ੍ਹ ਮੀਡੀਆ ਨੂੰ ਸੰਬੋਧਨ ਕਰਦਿਆਂ ਮੇਅਰ ਨਾਹੀਦ ਨੈਂਸ਼ੀ ਨੇ ਦੱਸਿਆ ਕਿ ਮਹਾਂਮਾਰੀ ਦੇ ਖ਼ਾਤਮੇ ਦਾ ਤਾਂ ਪਤਾ ਨਹੀਂ ਕਿ ਕਦੋਂ ਹੋਵੇਗਾ ਪਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੀ ਸਾਵਧਾਨੀ ਵਰਤਣੀ ਜਾਰੀ ਰੱਖਣ ਦੀ ਲੋੜ ਹੈ। ਕੈਲਗਰੀ ਜ਼ੋਨ ‘ਚ ਆਏ ਕੋਰੋਨਾ ਵਾਇਰਸ ਦੇ ਕੇਸਾਂ ਦਾ ਜ਼ਿਕਰ ਕਰਦਿਆਂ ਮੇਅਰ ਨੇ ਦੁੱਖ ਦਾ ਇਜ਼ਹਾਰ
ਕੀਤਾ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੰਕਟ ਦੇ ਦੌਰਾਨ ਕਾਨੂੰਨ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ ਹਨ। ਲਿੰਜ਼ੇ ਪਾਰਕ ‘ਚ ਸਮਾਜਿਕ ਦੂਰੀ ਦੀ ਪ੍ਰਵਾਹ ਨਾ ਕਰਨ ਵਾਲਿਆਂ ਨੂੰ ੧੨੦੦ ਡਾਲਰ ਦੇ ਜੁਰਮਾਨੇ ਕੀਤੇ ਗਏ ਹਨ।