ਪੀਐਮ ਮੋਦੀ ਨੂੰ ਮਿਲਿਆ ਪਰਵਾਸੀ ਭਾਰਤੀਆਂ ਦਾ ਸਾਥ

0
1051

ਦਿੱਲੀ: ਗਲੋਬਲ ਮਹਾਮਾਰੀ ਖਿਲਾਫ ਲੜਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਦੇ ਪਰਵਾਸੀ ਭਾਰਤੀ ਸੰਗਠਨਾਂ ਦਾ ਸਮਰਥਨ ਹਾਸਲ ਹੋਇਆ ਹੈ। ਪਰਵਾਸੀ ਭਾਰਤੀਆਂ ਨੇ ਭਾਰਤ ਦੀ ਕੋਰੋਨਾ ਦੇ ਖਿਲਾਫ ਜੰਗ ਵਿਚ ਪ੍ਰਧਾਨ ਮੰਤਰੀ ਦੇ ਨਾਲ ਅਪਣੀ ਇਕਜੁੱਟਤਾ ਜ਼ਾਹਿਰ ਕੀਤੀ ਹੈ।
ਉਹਨਾਂ ਨੇ ਪੀਐਮ ਮੋਦੀ ਦੀਆਂ ਕੋਸ਼ੀਸ਼ਾਂ ਦੀ ਕਾਫੀ ਤਾਰੀਫ ਕੀਤੀ। ਨਿਊਜ਼ੀਲੈਂਡ ਤੋਂ ਲੈ ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਲੈ ਕੇ ਯੂਨਾਇਟਡ ਕਿੰਗਡਮ ਤੱਕ, 500 ਤੋਂ ਜ਼ਿਆਦਾ ਪਰਵਾਸੀ ਭਾਰਤੀ ਸੰਗਠਨਾਂ ਨੇ ਕੋਰੋਨਾ ਵਾਇਰਸ ਨੂੰ ਭਾਰਤ ਵਿਚ ਫੈਲਣ ਤੋਂ ਰੋਕਣ ਲਈ ਪੀਐਮ ਮੋਦੀ ਵੱਲੋਂ ਕੀਤੀ ਗਈ ਪਹਿਲ ਦਾ ਸਮਰਥਨ ਕੀਤਾ ਹੈ।
ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਪਰਵਾਸੀ ਭਾਰਤੀਆਂ ਦੇ ਸੰਗਠਨਾਂ ਨੇ ਕੋਰੋਨਾ ਨਾਲ ਜੰਗ ਵਿਚ ਅਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਦੂਜਿਆਂ ਦੀ ਮਦਦ ਕਰਨ ਵਾਲਿਆਂ ਨੂੰ ਸਲਾਮ ਕੀਤਾ ਹੈ।
ਸੰਗਠਨਾਂ ਨੇ ਕੋਵਿਡ 19 ਦੇ ਇਸ ਦੌਰ ਵਿਚ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਸਾਥ ਦੇਣ ਵਾਲੀਆਂ ਸਾਰੀਆਂ ਸਰਕਾਰੀ, ਪ੍ਰਾਈਵੇਟ ਅਤੇ ਸੋਸ਼ਲ ਸੈਕਟਰ ਦੇ ਸੰਗਠਨਾਂ ਦੀ ਵੀ ਤਾਰੀਫ ਵੀ ਕੀਤੀ ਹੈ। ਪਰਵਾਸੀ ਸੰਗਠਨਾਂ ਨੇ ਭਾਰਤ ਦੀ 130 ਕਰੋੜ ਜਨਤਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ਹੈ।