ਵੈਨਕੂਵਰ: ਲੌਕਡਾਊਨ ਕਾਰਨ ਭਾਰਤ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਕਾਰਜਸ਼ੀਲ ਪ੍ਰਬੰਧਾਂ ‘ਤੇ ਉਂਗਲਾਂ ਉੱਠਣ ਲੱਗੀਆਂ ਹਨ। ਬਹੁਤ ਘੱਟ ਕਿਰਾਏ ਨਾਲ ਬਦਲਵੇਂ ਪ੍ਰਬੰਧ ਕਰਨ ਵਾਲੀ ਇੱਕ ਜਥੇਬੰਦੀ ਦਾ ਕਹਿਣਾ ਹੈ ਕਿ ਕਾਰਜਸ਼ੀਲ ਪ੍ਰਬੰਧਾਂ ਹੇਠ, ਫਸੇ ਲੋਕਾਂ ਦੀ ਮਜਬੂਰੀ ਦਾ ਲਾਹਾ ਲਿਆ ਜਾ ਰਿਹਾ ਹੈ। ‘ਬਰਿੰਗ ਬੈਕ ਕੈਨੇਡੀਅਨ ਹੋਮ’ ਨਾਂਅ ਦੇ ਸੰਗਠਨ ਦੇ ਸੰਚਾਲਕ ਨਿਊਟਨ ਸਿੱਧੂ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਕੁਝ ਕੈਨੇਡੀਅਨ ਸੰਸਦ ਮੈਂਬਰਾਂ ਦੇ ਮੌਜੂਦਾ ਪ੍ਰਬੰਧਾਂ ਹੇਠ ਦਿੱਲੀ ਜਾਂ ਅੰਮ੍ਰਿਤਸਰ ਤੋਂ ਟਰਾਂਟੋ/ਵੈਨਕੂਵਰ ਦਾ ਕਿਰਾਇਆ ੪ ਹਜ਼ਾਰ ਡਾਲਰ ਤੋਂ ਵੱਧ ਵਸੂਲ ਕੀਤਾ ਜਾ ਰਿਹਾ ਹੈ।