ਕਾਮਿਆਂ ਲਈ ਬੀ ਸੀ ਐਮਰਜੈਂਸੀ ਬੈਨੀਫਿੱਟ ਲਈ ਅਰਜ਼ੀਆਂ 1 ਮਈ ਨੂੰ ਖੁੱਲਣਗੀਆਂ

0
980

ਵਿਕਟੋਰੀਆ – ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਲੋਕਾਂ, ਜਿਹਨਾਂ ਦੀ ਕੰਮ ਕਰਨ ਦੀ ਯੋਗਤਾ ਕੋਵਿਡ-19 ਦੁਆਰਾ ਪ੍ਰਭਾਵਿਤ ਹੋਈ ਹੈ, ਨੁੰ ਆਰਜ਼ੀ ਰਾਹਤ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਕਾਮਿਆਂ ਲਈ $1,000 ਬੀ ਸੀ ਐਮਰਜੈਂਸੀ ਬੈਨੀਫਿੱਟ (BCEBW) ਲਈ ਅਰਜ਼ੀਆਂ 1 ਮਈ,2020 ਨੂੰ ਖੁੱਲ੍ਹ ਰਹੀਆਂ ਹਨ।

“ਇਹ ਲਾਭ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਹੋਰ ਮਦਦ ਕਰੇਗਾ, ਜੋ ਆਪਣੇ ਬਿੱਲਾਂ ਦੇ ਭੁਗਤਾਨ ਕਰਨ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਜ਼ਿੰਦਗੀ ਬਸਰ ਕਰਨ ਬਾਰੇ ਚਿੰਤਤ ਹਨ”, ਵਿੱਤ ਮੰਤਰੀ ਕੈਰਲ ਜੇਮਜ਼ ਨੇ ਕਿਹਾ। “ਇਨ੍ਹਾਂ ਅਨਿਸ਼ਚਿਤ ਸਮਿਆਂ ਦੌਰਾਨ ਅਸੀਂ ਬੇਘਰ ਹੋਏ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਕੇ ਇਕੱਠੇ ਇਸ ਵਿੱਚੋਂ ਨਿਕਲਣਾ ਚਾਹੁੰਦੇ ਹਾਂ”।

BCEBW ਉਹਨਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ $1,000 ਦਾ ਇੱਕ ਸਮੇਂ ਵਾਲਾ ਟੈਕਸ ਮੁਕਤ ਭੁਗਤਾਨ ਹੈ, ਜਿਹਨਾਂ ਦੀ ਕੰਮ ਕਰਨ ਦੀ ਯੋਗਤਾ ਕੋਵਿਡ-19 ਮਹਾਂਮਾਰੀ ਕਾਰਨ ਪ੍ਰਭਾਵਿਤ ਹੋਈ ਹੈ। ਬਹੁਤੇ ਲੋਕ ਜੋ ਨਵੇਂ ਫੈਡਰਲ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿੱਟ (CERB) ਲਈ ਯੋਗ ਹਨ, ਉਹ ਭਛਓਭਾਂ ਲਈ ਵੀ ਯੋਗ ਹਨ, ਇਹਨਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਇਮਪਲੌਏਮੈਂਟ ਇੰਸ਼ੋਰੈਂਸ਼ (EI ਲਾਭ ਖਤਮ ਹੋ ਚੁੱਕੇ ਹਨ ਅਤੇ ਬਾਅਦ ਵਿੱਚ ਉਹ ਛਓ੍ਰਭ ਲਈ ਯੋਗਤਾ ਪੂਰੀ ਕਰਦੇ ਹਨ।

BCEBW ਲਈ ਯੋਗ ਬਣਨ ਲਈ, ਲੋਕਾਂ ਲਈ ਜ਼ਰੂਰੀ ਹੈ:
• 15 ਮਾਰਚ, 2020 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਰਹੇ ਹੋਣ;
• ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿੱਟ (CERB) ਲਈ ਯੋਗਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ;
• CERB ਲਈ ਪ੍ਰਵਾਨਗੀ ਦਿੱਤੀ ਗਈ ਹੈ, ਭਾਵੇਂ ਉਨ੍ਹਾਂ ਨੂੰ ਅਜੇ ਤੱਕ ਕੋਈ ਲਾਭ ਨਹੀਂ ਮਿਲਿਆ ;
• ਅਰਜ਼ੀ ਦੇਣ ਦੀ ਮਿਤੀ ‘ਤੇ ਘੱਟੋ ਘੱਟ ਉਮਰ 15 ਸਾਲ ਹੋਵੋ;
• 2019 ਬੀ ਸੀ ਇਨਕਮ ਟੈਕਸ ਰਿਟਰਨ ਦਾਇਰ ਕੀਤੀ ਹੈ, ਜਾਂ ਦਾਇਰ ਕਰਨ ਲਈ ਸਹਿਮਤ ਹਨ; ਅਤੇ
• ਸੂਬਾਈ ਆਮਦਨੀ ਸਹਾਇਤਾ ਜਾਂ ਡਿਸੇਬਿਲੀਟੀ ਸਹਾਇਤਾ ਪ੍ਰਾਪਤ ਨਹੀਂ ਕਰ ਰਹੇ।

ਅਰਜ਼ੀਆਂ 1 ਮਈ, 2020 ਤੋਂ, ਕਿਸੇ ਵੀ ਸਮੇਂ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ ਅਤੇ ਐਪਲੀਕੇਸ਼ਨ ਪੋਰਟਲ ਦਾ ਲਿੰਕ www.gov.bc.ca/workerbenefit ‘ਤੇ ਉਪਲੱਬਧ ਹੋਵੇਗਾ।

ਨਾਲ ਹੀ 1 ਮਈ, 2020 ਤੋਂ ਲੋਕ ਆਮ ਸਹਾਇਤਾ ਜਾਂ ਪ੍ਰਸ਼ਨਾਂ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ 778-309-4630 ‘ਤੇ ਜਾਂ ਬੀ ਸੀ ਵਿੱਚ ਟੋਲ ਫਰੀ 1-855-955-3545 ‘ਤੇ ਫੋਨ ਕਰ ਸਕਦੇ ਹਨ। ਅਰਜ਼ੀਆਂ 4 ਮਈ, 2020 ਨੂੰ ਆਰੰਭ ਹੋਣਗੀਆਂ।

ਅਰਜ਼ੀ ਦੇਣ ਦੇ ਕੁਝ ਦਿਨਾਂ ਦੇ ਅੰਦਰ-ਅੰਦਰ ਭੁਗਤਾਨ ਸ਼ੁਰੂ ਹੋ ਜਾਵੇਗਾ। ਹਾਲਾਂਕਿ ਸ਼ੁਰੂਆਤੀ ਸਮੇਂ ਦੌਰਾਨ ਮਾਮੂਲੀ ਦੇਰੀ ਹੋ ਸਕਦੀ ਹੈ, ਪਰ ਸਰਕਾਰੀ ਅਮਲਾ ਭੁਗਤਾਨਾਂ ਦੀ ਪ੍ਰਕਿਰਿਆ ਲਈ ਤੇਜ਼ੀ ਨਾਲ ਕੰਮ ਕਰੇਗਾ।

ਇਹ ਲਾਭ ਆਮਦਨੀ ਸਹਾਇਤਾ, ਟੈਕਸ ਰਾਹਤ ਅਤੇ ਲੋਕਾਂ ਅਤੇ ਕਾਰੋਬਾਰਾਂ ਲਈ ਸਿੱਧੀ ਫੰਡਿੰਗ ਪ੍ਰਦਾਨ ਕਰਨ ਅਤੇ ਲੋਕਾਂ ਦੀਆਂ ਸੇਵਾਵਾਂ ਦੀ ਸਹਾਇਤਾ ਲਈ ਸੂਬੇ ਦੀ 5 ਬਿਲੀਅਨ ਕੋਵਿਡ-19 ਕਾਰਜ ਯੋਜਨਾ ਦਾ ਹਿੱਸਾ ਹਨ।

ਇਹ ਕਾਰਜ ਯੋਜਨਾ ਫੈਡਰਲ ਸਰਕਾਰ ਦੀ ਕੋਵਿਡ-19 ਇਕਨੋਮਿਕ ਰਿਸਪੋਂਸ ਪਲੈਨ ਵਿੱਚ ਸਹਾਇਕ ਹੈ ਅਤੇ ਲੋਕਾਂ ਲਈ ਹੋਰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੀ ਹੈ, ਇਸ ਵਿੱਚ ਸ਼ਾਮਲ ਹਨ:

• ਜੁਲਾਈ 2020 ਵਿੱਚ $218 ਤੱਕ ਪ੍ਰਤੀ ਬਾਲਗ ਅਤੇ $64 ਤੱਕ ਪ੍ਰਤੀ ਬੱਚਾ ਪ੍ਰਦਾਨ ਕਰਕੇ ਬੀ ਸੀ ਜਲਵਾਯੂ ਐਕਸ਼ਨ ਟੈਕਸ ਕ੍ਰੈਡਿਟ ਵਧਾਉਣਾ;
• ਬਿਨ੍ਹਾਂ ਡਿਪੈਂਡੈਂਟ ਵਾਲੇ ਯੋਗ ਪਰਿਵਾਰਾਂ ਲਈ $300 ਪ੍ਰਤੀ ਮਹੀਨਾ ਅਤੇ ਡਿਪੈਂਡੈਂਟ ਵਾਲੇ ਯੋਗ ਪਰਿਵਾਰਾਂ ਲਈ $500 ਪ੍ਰਤੀ ਮਹੀਨਾ ਕਿਰਾਇਆ ਸਪਲੀਮੈਂਟ ਲਾਗੂ ਕਰਨਾ;
• ਇਨਕਮ ਸਹਾਇਤਾ ਜਾਂ ਡਿਸੇਬਿਲੀਟੀ ਸਹਾਇਤਾ ਪ੍ਰਾਪਤ ਕਰਨ ਵਾਲੇ ਲੋਕਾਂ ਜੋ EI ਜਾਂ CERB ਲਈ ਯੋਗ ਨਹੀਂ ਹਨ, ਨੂੰ ਅਗਲੇ ਤਿੰਨ ਮਹੀਨਿਆਂ ਲਈ $300 ਪ੍ਰਤੀ ਮਹੀਨਾ ਪ੍ਰਦਾਨ ਕਰਨਾ;
• 30 ਸਤੰਬਰ, 2020 ਤੱਕ ਵਿਦਿਆਰਥੀ ਲੋਨ ਦੀ ਮੁੜ ਅਦਾਇਗੀ ਨੂੰ ਵਿਆਜ ਮੁਕਤ ਫਰੀਜ਼ ਕਰਨਾ;
• ਐਮਰਜੈਂਸੀ ਦੇ ਇਸ ਸਮੇਂ ਦੌਰਾਨ ਕਿਰਾਏ ਦੀ ਅਦਾਇਗੀ ਨਾ ਕਰਨ ਕਾਰਨ ਸਾਰੀਆਂ ਬੇਦਖ਼ਲੀਆਂ ਨੂੰ ਰੋਕਣਾ;
• ਇਨਕਮ ਟੈਕਸ, ਈ ਐੱਚ ਟੀ, ਪੀ ਐੱਸ ਟੀ, ਐੱਮ ਆਰ ਡੀ ਟੀ, ਮੋਟਰ ਫਿਊਲ ਟੈਕਸ, ਕਾਰਬਨ ਟੈਕਸ ਅਤੇ ਤੰਬਾਕੂ ਟੈਕਸ ਲਈ ਟੈਕਸ ਜਮਾਂ ਕਰਨ ਅਤੇ ਭੁਗਤਾਨ ਕਰਨ ਦੀ ਆਖਰੀ ਤਰੀਕ ਵਿਚ ਵਾਧਾ;
• ਬਹੁਤੇ ਕਾਰੋਬਾਰਾਂ ਲਈ ਕੁੱਲ ਪ੍ਰਾਪਰਟੀ ਟੈਕਸ ਬਿੱਲ ਵਿੱਚ ਔਸਤਨ 25% ਦੀ ਕਟੌਤੀ ਲਈ ਵਪਾਰਕ ਜਾਇਦਾਦਾਂ ਲਈ ਸਕੂਲ ਪ੍ਰਾਪਰਟੀ ਟੈਕਸ ਦੀ ਦਰ ਨੂੰ ਘਟਾਉਣਾ; ਅਤੇ
• ਕੋਵਿਡ-19 ਤੋਂ ਪ੍ਰਭਾਵਿਤ ਕਾਮਿਆਂ ਲਈ ਨੌਕਰੀ ਤੋਂ ਤੁਰੰਤ ਤਨਖਾਹ ਛੁੱਟੀ ਨੂੰ ਯਕੀਨੀ ਬਣਾਉਣ ਲਈ ਰੁਜ਼ਗਾਰ ਦੇ ਮਿਆਰਾਂ ਦੇ ਐਕਟ ਨੂੰ ਬਦਲਣਾ, ਤਾਂ ਜੋ ਉਹ ਜ਼ਰੂਰਤ ਅਨੁਸਾਰ ਘਰ ਰਹਿ ਸਕਣ।