ਆਏ ਦਿਨ ਵੱਖ-ਵੱਖ ਦੇਸ਼ਾਂ ਤੋਂ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀ ਹਨ ਪਰ ਹੁਣ ਆਸਟ੍ਰੇਲੀਆ ਤੋਂ ਰਾਹਤ ਦੀ ਖਬਰ ਆ ਰਹੀ ਹੈ ਜਿੱਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਵਿਚ 25 ਫੀਸਦੀ ਤੱਕ ਗਿਰਾਵਟ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਦੇਸ਼ ਵਿਚ ਲੰਬੇ ਲੌਕਡਾਊਨ ਤੋਂ ਬਾਅਦ ਕਰੋਨਾ ਵਾਇਰਸ ਦੇ ਫੈਲਾਅ ਤੇ ਕੰਟਰੋਲ ਕਰ ਲਿਆ ਹੈ।
ਇਸ ਰਾਹਤ ਨੂੰ ਦੇਖਦਿਆਂ ਹੁਣ ਹਸਪਤਾਲਾਂ ਵਿਚ ਵਿਕਲਪਿਕ ਸਰਜਰੀ ਦੇ ਨਾਲ-ਨਾਲ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਅਗਲੇ ਹਫਤੇ ਤੋਂ ਪਾਬੰਦੀਆਂ ਵਿਚ ਕੁਝ ਛੋਟ ਦੇ ਸਕਦਾ ਹੈ ਪਰ ਇਸ ਵਿਚ ਮੌਰੀਸਨ ਨੇ ਇਹ ਵੀ ਕਿਹਾ ਕਿ ਇਸ ਛੋਟ ਵਿਚ ਸਮਾਜਿਕ ਦੂਰੀ ਨੂੰ ਉਸ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ।
ਦੱਸ ਦੱਈਏ ਕਿ ਆਸਟ੍ਰੇਲੀਆ ਨੇ ਕਰੋਨਾ ਵਾਇਰਸ ਦੇ ਕਾਰਨ ਹਸਪਤਾਲਾ ਵਿਚ ਗੈਰ-ਐਮਰਜੈਂਸੀ ਸਰਜਰੀ ਤੇ ਰੋਕ ਲਗਾ ਦਿੱਤੀ ਸੀ ਕਿਉਂਕਿ ਹਸਪਤਾਲਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ ਬੁੱਕ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਸੀ ਪਰ ਹੁਣ ਕਰੋਨਾ ਦੇ ਕੇਸਾਂ ਵਿਚ ਗਿਰਾਵਟ ਆਉਂਣ ਦੇ ਕਾਰਨ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਹੈ। ਇੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ ਨੇ ਕਿਹਾ ਕਿ ਅਗਲੇ ਮਹੀਨੇ ਸਾਰੇ ਵਿਦਿਆਰਥੀ ਆਹਮੋ-ਸਾਹਮਣੇ ਬੈਠ ਕੇ ਕਲਾਸਾਂ ਵਿਚ ਪੜ੍ਹਣਗੇ।
ਨਿਊ ਸਾਊਥ ਵੇਲਜ਼ ਦੇ ਰਾਜ ਗਲੇਡਿਸ ਬੇਰੇਜਿਕੇਲਿਯਨ ਨੇ ਕਿਹਾ ਕਿ ਜੁਲਾਈ ਤੋਂ ਮੁੜ ਸ਼ੁਰੂ ਹੋਣ ਵਾਲੇ ਸ਼ੈਸ਼ਨ ਵਿਚ ਵਿਦਿਆਰਥੀ ਸਕੂਲੀ ਸਿੱਖਿਆ ਦੀ ਤਿਆਰੀ ਵਿਚ ਇਕ ਤਰ੍ਹਾਂ ਨਾਲ 11 ਮਈ ਨੂੰ ਸਕੂਲ ਪਰਤਣਗੇ ਪਰ ਇਸ ਵਿਚ ਸਾਵਧਾਨੀ ਦੇ ਲਈ ਸਕੂਲ ਪ੍ਰਬੰਧਕਾਂ ਨੂੰ ਕੁਝ ਜਰੂਰੀ ਕਦਮ ਚੁੱਕਣੇ ਪੈਣਗੇ। ਜਿਸ ਵਿਚ ਸੈਨੀਟਾਈਜ਼ਰ ਅਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇਗਾ।