ਦੁੱਗਣੀ ਹੈ ਕੋਰੋਨਾ ਦੇ ਫੈਲਣ ਦੀ ਰਫ਼ਤਾਰ

0
1598

ਦਿੱਲੀ: ਕੋਰੋਨਾ ਵਾਇਰਸ ‘ਤੇ ਪੂਰੀ ਦੁਨੀਆ ਵਿਚ ਖੋਜ ਜਾਰੀ ਹੈ। ਹਰ ਦਿਨ ਇਸ ਵਾਇਰਸ ਸਬੰਧੀ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਹੁਣ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਹੁਣ ਤੱਕ ਲਗਾਏ ਜਾ ਰਹੇ ਅਨੁਮਾਨ ਨਾਲੋਂ ਦੁੱਗਣੀ ਹੈ। ਚੀਨ ਦੇ ਵੂਹਾਨ ਸ਼ਹਿਰ ‘ਤੇ ਕੀਤੇ ਗਏ ਇਕ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ।
ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਕ ਮਰੀਜ ਕਰੀਬ 2.2 ਤੋਂ 2.7 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਯਾਨੀ 2 ਤੋਂ 3 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਰ ਹੁਣ ਨਵੀਂ ਜਾਣਕਾਰੀ ਇਹ ਆ ਰਹੀ ਹੈ ਕਿ ਕੋਰੋਨਾ ਵਾਇਰਸ ਇਕ ਵਿਅਕਤੀ ਤੋਂ 5.7 ਯਾਨੀ 6 ਲੋਕਾਂ ਨੂੰ ਬਿਮਾਰ ਕਰ ਸਕਦਾ ਹੈ।
ਇਹ ਅਧਿਐਨ ਨਿਊ ਮੈਕਸੀਕੋ ਦੀ ਲਾਸ ਅਲਾਮਾਸ ਨੈਸ਼ਨਲ ਲੈਬੋਰੇਟਰੀ ਨੇ ਕੀਤਾ ਹੈ। ਇਸ ਲੈਬ ਦੇ ਵਿਗਿਆਨਕਾਂ ਨੇ ਵੂਹਾਨ ਵਿਚ ਹੋਏ ਸੰਕਰਮਣ ਦੇ ਪੈਟਰਨ ਦਾ ਅਧਿਐਨ ਕੀਤਾ, ਇਸ ਵਿਚ ਦੱਸਿਆ ਗਿਆ ਹੈ ਕਿ ਇਸ ਸ਼ਹਿਰ ਤੋਂ ਨਿਕਲੇ ਵਾਇਰਸ ਨੇ ਔਸਤ ਤੌਰ ‘ਤੇ ਇਕ ਆਦਮੀ ਨਾਲ ਕਰੀਬ 6 ਲੋਕਾਂ ਨੂੰ ਬਿਮਾਰ ਕੀਤਾ ਹੈ।
ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 17 ਲੱਖ ਲੋਕ ਬਿਮਾਰ ਹਨ ਪਰ ਪੰਜ ਮਹੀਨੇ ਹੋ ਚੁੱਕੇ ਹਨ ਕਿ ਇਸ ਵਾਇਰਸ ਦੀ ਰੋਕਥਾਮ ਲਈ ਕੋਈ ਤਰੀਕਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪਹਿਲਾਂ ਇਕ ਸਟੱਡੀ ਆਈ ਸੀ ਕਿ ਪਹਿਲਾਂ 6 ਤੋਂ 7 ਦਿਨ ਵਿਚ ਇਹ ਕਿਸੇ ਮਰੀਜ ਦੇ ਸਰੀਰ ‘ਚੋਂ ਨਿਕਲ ਕੇ ਦੂਜੇ ਦੋ ਜਾਂ ਤਿੰਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਪਰ ਉਸ ਸਮੇਂ ਵੀ ਇਸ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਦੇ ਫੈਲਣ ਦੀ ਦਰ ਜ਼ਿਆਦਾ ਹੋ ਸਕਦੀ ਹੈ। ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਦੇ ਸਰੀਰ ਵਿਚ 4.2 ਦਿਨ ਵਿਚ ਲੱਛਣ ਦਿਖਾਈ ਦੇਣ ਲੱਗਦੇ ਹਨ। ਜਦਕਿ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਲੱਛਣ 6.2 ਦਿਨ ਵਿਚ ਦਿਖਾਈ ਦਿੰਦੇ ਹਨ।