ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ

0
1437

ਚੰਡੀਗੜ੍ਹ: ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ‘ਚ ਸਭ ਤੋਂ ਵੱਡਾ ਰਿਸਕ ਹੈਲਥ ਕੇਅਰ ਵਰਕਰਜ਼ ਝੱਲ ਰਹੇ ਹਨ।
ਖਾਸ ਕਰ ਕੇ ਉਹ ਸਟਾਫ ਜੋ ਮਰੀਜ਼ਾਂ ਨੂੰ ਤਿੰਨੇ ਟਾਈਮ ਖਾਣਾ ਅਤੇ ਹੋਰ ਸਾਮਾਨ ਦੇਣ ਲਈ ਦਿਨ ‘ਚ ੩ ਵਾਰ ਤੋਂ ਜ਼ਿਆਦਾ ਮਰੀਜ਼ਾਂ ਦੇ ਸੰਪਰਕ ‘ਚ ਆ ਰਹੇ ਹਨ। ਇਸ ਰਿਸਕ ਫੈਕਟਰ ਨੂੰ ਘੱਟ ਕਰਨ ਲਈ ਜੀ. ਐੱਮ. ਸੀ. ਐੱਚ. ਦੇ ਡਾਕਟਰਾਂ ਨੇ ਲਾਈਨ ਫੋਲੋਇੰਗ ਰੋਬੋਟ ਬਣਾਇਆ ਹੈ ਜੋ ਇਨ੍ਹਾਂ ਮਰੀਜ਼ਾਂ ਤੱਕ ਖਾਣਾ ਅਤੇ ਸਾਮਾਨ ਬਿਨਾਂ ਕਿਸੇ ਰਿਸਕ ਦੇ ਪਹੁੰਚਾ ਸਕੇਗਾ। ਨਿਊਰੋਲੋਜਿਸਟ ਡਾ. ਨਿਸਿਤ ਸਾਵਲ ਦੇ ਅੰਡਰ ਡਾ. ਹਰਗੁਣ ਸਿੰਘ ਅਤੇ ਡਾ. ਤਨਿਸ਼ ਮੋਦੀ ਨੇ ਇਸ ਨੂੰ ੨ ਹਫਤਿਆਂ ‘ਚ ਤਿਆਰ ਕੀਤਾ ਹੈ। ਇਸ ਤਰ੍ਹਾਂ ਕਿਸੇ ਰੋਬੋਟ ਦੀ ਮਦਦ ਨਾਲ ਮਰੀਜ਼ਾਂ ਤੱਕ ਖਾਣਾ ਅਤੇ ਦਵਾਈਆਂ ਪਹੁੰਚਾਉਣ ਦਾ ਕੰਮ ਕਰਨ ਵਾਲਾ ਜੀ. ਐੱਮ. ਸੀ. ਐੱਚ. ਪਹਿਲਾ ਹਸਪਤਾਲ ਹੈ।