ਦਿੱਲੀ: ਟਾਟਾ ਟਰੱਸਟ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਦੀ ਮੁਹਿੰਮ ਵਿੱਚ ਦਰਿਆਦਿਲੀ ਦਿਖਾਉਂਦੇ ਹੋਏ ਆਪਣਾ ਖ਼ਜਾਨਾ ਖੋਲ੍ਹ ਦਿੱਤਾ ਹੈ। ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਸਿਹਤ ਮੁਲਾਜ਼ਮਾਂ ਤੇ ਕੋਰੋਨਾ ਪ੍ਰਭਾਵਿਤਾਂ ਲਈ ਮੈਡੀਕਲ ਉਪਕਰਣ ਤੇ ਜਾਂਚ ਕਿਟਾਂ ਦੀ ਖ਼ਰੀਦ ਦੇ ਇਲਾਜ਼ ਸਹੂਲਤਾਂ ਦੀ ਸਥਾਪਨਾ ਲਈ ੧੫੦੦ ਕਰੋੜ ਰੁਪਏ ਦੀ ਵੱਡੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।
ਅਕਸ਼ੈ ਨੇ ਦਿੱਤੇ ੨੫ ਕਰੋੜ: ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੀਐੱਮ ਕੇਅਰਸ ਵੰਡ ਵਿੱਚ ਦਾਨ ਦੇਣ ਸਬੰਧੀ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, ਇਸ ਸਮੇਂ ਸਾਡੇ ਲੋਕਾਂ ਦਾ ਜ਼ਿੰਦਾ ਰਹਿਣਾ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਇਸ ਲਈ ਸਾਨੂੰ ਕੁਝ ਵੀ ਤੇ ਸਭ ਕੁੱਝ ਕਰਨ ਦੀ ਲੋੜ ਹੈ।